ਮੈਡ੍ਰਿਡ: ਸਪੈਨਿਸ਼ ਲੀਗ ਲਾ ਅਗਲੇ ਮਹੀਨੇ 8 ਜੂਨ ਤੋਂ ਸ਼ੁਰੂ ਹੋ ਸਕਦੀ ਹੈ। ਲੀਗ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਖ਼ਬਰ ਉੱਤੇ ਆਪਣੀ ਪ੍ਰਕਿਰਿਆ ਦਿੰਦੇ ਹੋਏ ਤੇਬਾਸ ਨੇ ਕਿਹਾ ਕਿ ਅਸੀਂ ਇਸ ਫ਼ੈਸਲੇ ਤੋਂ ਕਾਫ਼ੀ ਖ਼ੁਸ਼ ਹਾਂ।
ਜੂਨ 'ਚ ਸ਼ੁਰੂ ਹੋ ਸਕਦੀ ਹੈ ਲਾ ਲੀਗਾ, ਸਰਕਾਰ ਨੇ ਦਿੱਤੀ ਮੰਨਜ਼ੂਰੀ - ਸਪੈਨਿਸ਼ ਸਰਕਾਰ
ਲਾ ਲੀਗਾ ਨੇ ਕਿਹਾ ਕਿ ਸਪੈਨਿਸ਼ ਸਰਕਾਰ ਨੇ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਲਾ ਲੀਗਾ ਸਮੇਤ ਸਾਰੀਆਂ ਪੇਸ਼ੇਵਰ ਖੇਡਾਂ ਨੂੰ 8 ਜੂਨ ਤੋਂ ਫ਼ਿਰ ਤੋਂ ਸ਼ੁਰੂ ਕਰਨ ਨੂੰ ਆਪਣੀ ਹਰੀ ਝੰਡੀ ਦੇ ਦਿੱਤੀ ਹੈ।
ਕਲੱਬ, ਖਿਡਾਰੀ, ਤਕਨੀਕੀ ਅਧਿਕਾਰੀ ਅਤੇ ਨੈਸ਼ਨਲ ਸਪੋਰਟਸ ਕੌਂਸਲ ਦੇ ਲਈ ਇਹ ਇੱਕ ਵਧੀਆ ਖ਼ਬਰ ਹੈ, ਪਰ ਇਸ ਮਹਾਂਮਾਰੀ ਨੂੰ ਰੋਕਣ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੀਏ।
ਸਪੇਨ ਦੇ ਪ੍ਰਧਾਨ ਮੰਤਰੀ ਪ੍ਰੇਡੋ ਸਾਂਚੇਸ ਨੇ ਵੀ ਲੀਗ ਨੂੰ ਸ਼ੁਰੂ ਕਰਨ ਦਾ ਸਮਰੱਥਨ ਕੀਤਾ ਹੈ। ਇੱਕ ਟੀ.ਵੀ. ਚੈਨਲ ਨੇ ਸਾਂਚੇਜ ਦੇ ਹਵਾਲੇ ਤੋਂ ਕਿਹਾ ਕਿ ਸਪੇਨ ਨੂੰ ਜੋ ਕੀਤਾ ਜਾਣਾ ਚਾਹੀਦਾ ਸੀ, ਉਹ ਉਸ ਨੇ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਦਿਨ ਪ੍ਰਤੀ ਦਿਨ ਗਤੀਵਿਧਿਆਂ ਨੂੰ ਸ਼ੁਰੂ ਕੀਤਾ ਜਾਵੇ। 8 ਜੂਨ ਤੋਂ ਲਾ ਲੀਗਾ ਦੀ ਬਹਾਲੀ ਹੋਵੇਗੀ। ਲਾ ਲੀਗਾ ਦੇ ਕਲੱਬਾਂ ਨੇ 18 ਮਈ ਤੋਂ ਆਪਣੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਸੀ।