ਪੰਜਾਬ

punjab

ETV Bharat / sports

ਮਹਾਂਮਾਰੀ ਦੇ ਸਮੇਂ ISL ਦੀ ਵਾਪਸੀ, ਹਾਲਾਤ ਸਹੀ ਹੋਣ ਦੇ ਸੰਕੇਤ - NorthEast United

ਈਸਟ ਬੰਗਾਲ ਦੇ ਖਿਡਾਰੀ ਏਂਥਨੀ ਪਿਲਿੰਕਗਟਨ ਨੇ ਕਿਹਾ ਹੈ ਕਿ ਮੈਂ ਸਹੀ ਮਾਇਨੇ ’ਚ ਸੀਜ਼ਨ ਦੇ ਸ਼ੁਰੂ ਹੋਣ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਤੇ ਮੈਨੂੰ ਯਕੀਨ ਹੈ ਇਹ ਅਸਲ ’ਚ ਰੋਮਾਂਚਕ ਹੋਣ ਵਾਲਾ ਹੈ।

ਤਸਵੀਰ
ਤਸਵੀਰ

By

Published : Nov 20, 2020, 3:17 PM IST

ਪਣਜੀ: ਇੰਡਿਅਨ ਸੁਪਰ ਲੀਗ (ISL) ਦੇ ਪਿਛਲੇ ਸੀਜ਼ਨ ਦੇ ਫ਼ਾਇਨਲ ’ਚ ਏਟੀਕੇ ਦਾ ਸਾਹਮਣਾ ਚੇਨੱਈ ਏਐੱਫਸੀ ਨਾਲ ਹੋਇਆ ਸੀ, ਤਾਂ ਉਸ ਸਮੇਂ ਹਾਲੇ ਕੋਰੋਨਾ ਮਹਾਂਮਾਰੀ ਨੇ ਦੇਸ਼ ’ਚ ਪੈਰ ਪਸਾਰੇ ਹੀ ਸੀ, ਜਿਸ ਤੋਂ ਬਾਅਦ ਪੂਰੇ ਦੇਸ਼ ’ਚ ਕੋਰੋਨਾ ਭਿਆਨਕ ਰੂਪ ਧਾਰਨ ਕਰ ਗਿਆ ਸੀ। ਪਿੱਛਲੇ ਸੀਜ਼ਨ ਦਾ ਫ਼ਾਇਨਲ ਬਿਨਾਂ ਦਰਸ਼ਕਾਂ ਦੇ ਖਾਲੀ ਸਟੇਡੀਅਮ ’ਚ ਖੇਡਿਆ ਗਿਆ ਸੀ, ਜੋ ਕਿ ਆਮ ਜਨਜੀਵਨ ਪ੍ਰਭਾਵਿਤ ਹੋਣ ਤੋਂ ਪਹਿਲਾਂ ਦੇਸ਼ ’ਚ ਆਖ਼ਰੀ ਟੂਰਨਾਮੈਂਟ ਸੀ।

ਹੁਣ ਅੱਠ ਮਹੀਨੀਆਂ ਬਾਅਦ ਆਈਐੱਸਐੱਲ ਇੱਕ ਵਾਰ ਫੇਰ ਦੇਸ਼ ਦਾ ਪਹਿਲਾ ਮੁੱਖ ਟੂਰਨਾਮੈਂਟ ਬਣ ਗਿਆ ਹੈ, ਜਿਸਦਾ ਲੋਕ ਕੋਰੋਨਾ ਕਾਲ ਤੋਂ ਬਾਅਦ ਪਹਿਲੀ ਦਫ਼ਾ ਲੁਤਫ਼ ਉਠਾਉਣਗੇ। ਆਈਐੱਸਐੱਲ 2020-21 ਦੇ ਸੀਜ਼ਨ ਦਾ ਪਹਿਲਾਂ ਮੈਚ ਸ਼ੁੱਕਰਵਾਰ ਨੂੰ ਬੈਮਬੋਲਮ ਸਥਿਤ ਜੀਐੱਮਸੀ ਐਥਲੇਟਿਕ ਸਟੇਡੀਅਮ ’ਚ ਮੌਜੂਦਾ ਚੈਪੀਂਅਨ ਏਟੀਕੇ ਮੋਹਨ ਬਾਗਾਨ ਅਤੇ ਕੇਰਲਾ ਬਲਾਸਟ੍ਰਸ ਵਿਚਾਲੇ ਖੇਡਿਆ ਜਾਵੇਗਾ।

ਇਕ ਵਾਰ ਫੇਰ ਤੋਂ ਇਹ ਟੂਰਨਾਮੈਂਟ ਦਰਸ਼ਕਾਂ ਤੋਂ ਬਿਨਾ ਖਾਲੀ ਸਟੇਡੀਅਮ ’ਚ ਹੀ ਹੋਵੇਗਾ। ਇਸ ਟੂਰਨਾਮੈਂਟ ’ਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਪਹਿਲਾਂ ਹੀ ਗੋਆ ’ਚ ਮੌਜੂਦ ਹਨ, ਜਿਨ੍ਹਾਂ ਨੂੰ ਸੁਰੱਖਿਅਤ ਬਬਲ ’ਚ ਰੱਖਿਆ ਗਿਆ ਹੈ।

ਆਈਐੱਸਐੱਲ 2020-21 ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੀਜ਼ਨ ਹੋਵੇਗਾ, ਕਿਉਂ ਕਿ ਇਸ ਵਾਰ ਈਸਟ ਬੰਗਾਲ ਦੇ ਰੂਪ ’ਚ ਇੱਕ ਹੋਰ ਟੀਮ ਇਸ ਨਾਲ ਜੁੜ ਗਈ ਹੈ ਅਤੇ ਲੀਗ ’ਚ ਭਾਗ ਲੈਣ ਵਾਲੀਆਂ ਟੀਮਾਂ ਦੀ ਗਿਣਤੀ 10 ਤੋਂ 11 ਹੋ ਗਈ ਹੈ। ਇਸ ਤੋਂ ਇਲਾਵਾ ਇਸ ਸੀਜ਼ਨ ਦੇ ਮੈਚਾਂ ਦੀ ਗਿਣਤੀ ਵੀ ਵੱਧ ਕੇ 115 ਹੋ ਗਈ ਹੈ, ਜਦਕਿ ਪਿਛਲੇ ਸੀਜ਼ਨ ਦੌਰਾਨ 95 ਮੈਚ ਹੀ ਖੇਡੇ ਗਏ ਸਨ।

ਆਈਐੱਸਐੱਲ ’ਚ ਈਸਟ ਬੰਗਾਲ ਦੀ ਐਂਟਰੀ ਅਤੇ ਮੌਜੂਦਾ ਚੈਪੀਂਅਨ ਏਟੀਕ ਦਾ ਮੋਹਨ ਬਾਗਾਨ ’ਚ ਰਲੇਵਾਂ ਹੋ ਜਾਣ ਦਾ ਭਾਵ ਹੈ ਕਿ ਭਾਰਤੀ ਫੁੱਟਬਾਲ ਦੇ ਦੋ ਸਭ ਤੋਂ ਪੁਰਾਣੇ ਕਲੱਬ ਪਹਿਲੀ ਵਾਰ ਆਈਐੱਸਐੱਲ ’ਚ ਇੱਕ-ਦੂਜੇ ਨਾਲ ਭਿੜਨ ਲਈ ਤਿਆਰ-ਬਰ-ਤਿਆਰ ਹਨ। ਇਸ ਸੀਜ਼ਨ ਦੋਹਾਂ ਟੀਮਾਂ ਵਿਚਾਲੇ ਪਹਿਲਾ ਮੈਚ 27 ਨਵੰਬਰ ਨੂੰ ਵਾਸਕੋਡਿਗਾਮਾ ਦੇ ਤਿਲਕ ਮੈਦਾਨ ਸਟੇਡੀਅਮ ’ਚ ਖੇਡਿਆ ਜਾਵੇਗਾ, ਅਤੇ ਇਸ ਮੈਚ ਨੂੰ ਲੈਕੇ ਦੋਹਾਂ ਟੀਮਾਂ ਦੇ ਖਿਡਾਰੀ ਅਤੇ ਫੈਂਨਸ (ਪ੍ਰੰਸ਼ਸਕ) ਪਹਿਲਾਂ ਤੋਂ ਹੀ ਕਾਫ਼ੀ ਉਤਸਾਹਿਤ ਹਨ।

ਈਸਟ ਬੰਗਾਲ ਦੇ ਖਿਡਾਰੀ ਔਰ ਨਾਰਵਿਕ ਸਿਟੀ ਦੇ ਸਾਬਕਾ ਸਟਾਰ ਏਂਥਨੀ ਪਿਲਿੰਕਗਟਨ ਨੇ ਕਿਹਾ, " ਮੈਚਾਂ ਦਾ ਸ਼ਡਿਊਲ ਸਾਹਮਣੇ ਆਉਣ ਤੋਂ ਬਾਅਦ ਸਾਨੂੰ ਡਰਬੀ ਦੇ ਬਾਰੇ ਦੱਸਿਆ ਗਿਆ ਕਿ ਡਰਬੀ ਕਿੰਨੀ ਵੱਡੀ ਕਲੱਬ ਹੈ, ਇਸ ਲਈ, ਮੈ ਅਸਲੀਅਤ ’ਚ ਸੀਜ਼ਨ ਦੇ ਸ਼ੁਰੂ ਹੋਣ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਅਤੇ ਮੈਨੂੰ ਯਕੀਨ ਹੈ ਕਿ ਸਹੀ ਮਾਇਨੇ ’ਚ ਰੋਮਾਂਚਕ ਹੋਣ ਵਾਲਾ ਹੈ।

ਇਸ ਸੀਜ਼ਨ ’ਚ ਫੈਂਨਸ (ਪ੍ਰੰਸ਼ਸਕ) ਆਪਣੇ ਟੀਵੀ ਸਕ੍ਰੀਨਜ਼ ’ਤੇ ਕਈ ਨਵੇ ਸਟਾਰ ਖਿਡਾਰੀ ਦੇਖਣਗੇ। ਇਨ੍ਹਾਂ ’ਚ ਸਾਬਕਾ ਸਟ੍ਰਾਈਕਰ ਏਡਮ ਲੇ ਫੋਂਡਰੇ ਅਤੇ ਨਿਯੂਕੈਸਲ ਯੂਨਾਈਟਿਡ ਦੇ ਸਾਬਕਾ ਡਿਫੇਂਡਰ ਸਟੀਵਨ ਟੇਲਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪਿਛਲੇ ਸੀਜ਼ਨ ਦੇ ਸਯੁੰਕਤ ਟਾਪ ਸਕੋਰਰ ਨੇਰੀਜੁਸ ਵਾਲਸਕਿਸ ਅਤੇ ਭਾਰਤ ਦੇ ਸੰਦੇਸ਼ ਝਿੰਗਨ ਵੀ ਹਨ। ਵਾਲਸਿਕਸ ਇਸ ਵਾਰ ਜਮਸ਼ੇਦਪੁਰ ਏਐੱਫਸੀ ਵੱਲੋਂ ਜਦਕਿ ਝਿੰਗਨ ਏਟੀਕੇ ਮੋਹਨ ਬਾਗਾਨ ਵੱਲੋਂ ਖੇਡਣਗੇ।

ਲੀਗ ਦੇ ਸੱਤਵੇਂ ਸੀਜ਼ਨ ਦੇ ਸਾਰੇ ਮੈਚ ਗੋਆ ਦੇ ਤਿੰਨ ਸਟੇਡੀਅਮਾਂ- ਮਡਗਾਂਵ ਦੇ ਫਾਤੋਦਰਾਂ ’ਚ ਜਵਾਹਰ ਲਾਲ ਨਹਿਰੂ ਸਟੇਡੀਅਮ, ਵਾਸਕੋਡਿਗਾਮਾ ਦੇ ਤਿਲਕ ਮੈਦਾਨ ਸਟੇਡੀਅਮ ਅਤੇ ਬੈਮਬੋਲਮ ਦੇ ਜੀਐੱਮਸੀ ਐਥਲੈਟਿਕ ਸਟੇਡੀਅਮ ’ਚ ਬਿਨਾਂ ਦਰਸ਼ਕਾਂ ਦੇ ਹੀ ਖੇਡੇ ਜਾਣਗੇ। ਪੂਰਾ ਟੂਰਨਾਮੈਂਟ ਬਾਇਓਸਕਿਯੌਰ ਬਬਲ ’ਚ ਹੋਵੇਗਾ।

ABOUT THE AUTHOR

...view details