ਮਸਕਟ: ਕਤਰ ਦੀ ਰਾਜਧਾਨੀ ਦੋਹਾ 2030 ਵਿੱਚ ਹੋਣ ਵਾਲੀ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਕਰੇਗਾ ਜਦ ਕਿ ਇਸ ਦੇ ਚਾਰ ਸਾਲ ਬਾਅਦ 2034 ਵਿੱਚ ਇਨ੍ਹਾਂ ਖੇਡਾਂ ਰਿਆਦ ਵਿੱਚ ਕਰਵਾਇਆ ਜਾਵੇਗਾ। ਇਨ੍ਹਾਂ ਦੋਹਾਂ ਵਿਰੋਧੀ ਦੇਸ਼ਾਂ ਦੇ ਵਿਚਾਲੇ ਸਮਝੌਤੇ ਦੇ ਬਾਅਦ ਬੁੱਧਵਾਰ ਨੂੰ ਇਹ ਫ਼ੈਸਲਾ ਲਿਆ ਗਿਆ।
ਦੋਹਾ ਨੇ 2030 ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਦੀ ਦੌੜ ਵਿੱਚ ਰਿਆਦ ਨੂੰ ਪਿੱਛੇ ਛੱਡ ਦਿੱਤਾ। ਇਸ ਦੇ ਲਈ ਵੋਟਿੰਗ ਏਸ਼ੀਅਨ ਓਲੰਪਿਕ ਕੌਂਸਲ (ਓਸੀਏ) ਦੀ ਜਨਰਲ ਅਸੈਂਬਲੀ ਵਿਚਾਲੇ ਕੀਤੀ ਗਈ।
ਸਾਊਦੀ ਅਰਬ ਅਤੇ ਕਤਰ ਦੇ ਵਿੱਚ ਲੰਬੇ ਸਮੇਂ ਤੋਂ ਚੱਲੇ ਆ ਰਹੇ ਰਾਜਨੀਤਿਕ ਮਤਭੇਦ ਦੇ ਵਿਚਾਲੇ ਵੋਟਿੰਗ ਪੂਰੀ ਹੋਈ।
ਸਾਊਦੀ ਅਰਬ ਉਨ੍ਹਾਂ ਚਾਰ ਦੇਸ਼ਾਂ ਵਿੱਚ ਸ਼ਾਮਲ ਹੈ ਜਿਸ ਨੇ 2017 ਵਿੱਚ ਕਤਰ ਦਾ ਵਪਾਰ ਅਤੇ ਯਾਤਰਾ ਦਾ ਬਾਇਕਾਟ ਕੀਤਾ ਸੀ। ਹਾਲਾਂਕਿ ਇਹ ਸੰਕੇਤ ਮਿੰਲੇ ਹਨ ਕਿ ਇਨ੍ਹਾਂ ਦੇ ਵਿੱਚ ਵਿਵਾਦ ਨੂੰ ਸੁਲਝਾਇਆ ਜਾ ਸਕਦਾ ਹੈ।
ਓਸੀਏ ਇਸ ਨਤੀਜੇ ਉੱਤੇ ਪਹੁੰਚਿਆ ਹੈ ਕਿ ਵੋਟਿੰਗ ਵਿੱਚ ਜੇਤੂ ਨੂੰ 2030 ਦੀ ਮੇਜ਼ਬਾਨੀ ਸੌਪੀਂ ਜਾਵੇਗੀ ਜਦ ਕਿ ਦੂਸਰਾ ਉਮੀਦਵਾਰ 2034 ਵਿੱਚ ਖੇਡਾਂ ਦਾ ਆਯੋਜਨ ਕਰੇਗਾ।
ਓਸੀਏ ਪ੍ਰਧਾਨ ਸ਼ੇਖ ਅਹਮਦ ਅਲ ਫਹਦ ਅਲ ਸਬਾਹ ਨੇ ਕਿਹਾ, ਇਸ ਦਾ ਮਤਲਬ ਕੋਈ ਜੇਤੂ ਨਹੀਂ ਰਿਹਾ ਤੇ ਨਾ ਹੀ ਕਿਸੇ ਦੀ ਹਾਰ ਹੋਈ ਹੈ।
ਉਨ੍ਹਾਂ ਨੇ ਇਸ ਸਮਝੌਤੇ ਉੱਤੇ ਪਹੁੰਚਣ ਦੇ ਲਈ ਸਾਊਦੀ ਅਰਬ ਅਤੇ ਕਤਰ ਦੇ ਵਿਦੇਸ਼ ਮੰਤਰੀਆਂ ਅਤੇ ਸੰਮੇਲਨ ਦੇ ਮੇਜ਼ਬਾਨ ਓਮਾਨ ਦਾ ਧੰਨਵਾਦ ਕੀਤਾ।
ਕਤਰ ਵਿਖੇ 2022 ਵਿੱਚ ਫੀਫਾ ਵਿਸ਼ਵ ਕੱਪ ਵੀ ਕਰਵਾਇਆ ਜਾਵੇਗਾ।
ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੀ ਸਮੱਸਿਆ ਕਾਰਨ ਬੁੱਧਵਾਰ ਨੂੰ ਵੋਟਿੰਗ ਵਿੱਚ ਨਿਰੰਤਰ ਦੇਰੀ ਹੋਈ ਕਿਉਂਕਿ ਬਹੁਤ ਸਾਰੇ ਡੈਲੀਗੇਟ ਆਪਣੇ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਵੋਟ ਪਾ ਰਹੇ ਸਨ। ਕਾਨਫਰੰਸ ਹਾਲ ਵਿੱਚ 26 ਡੈਲੀਗੇਟਾਂ ਨੂੰ ਬੈਲਟ ਪੇਪਰ ਦਿੱਤੇ ਗਏ ਜਦੋਂ ਕਿ 19 ਡੈਲੀਗੇਟਾਂ ਨੇ ਆਪਣੇ ਹਲਕੇ ਵਿੱਚ ਇਲੈਕਟ੍ਰਾਨਿਕ ਮਸ਼ੀਨਾਂ ਰਾਹੀਂ ਵੋਟ ਪਾਈ।