ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੋਹਨ ਬਾਗਾਨ ਨੂੰ ਆਈ ਲੀਗ ਜਿੱਤਣ 'ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,"ਮੋਹਨ ਬਾਗਾਨ ਦੇ ਖਿਡਾਰੀਆਂ, ਸਟਾਫ ਤੇ ਪ੍ਰਸ਼ੰਸਕਾਂ ਨੂੰ ਆਈ ਲੀਗ ਜਿੱਤਣ 'ਤੇ ਵਧਾਈ।
ਪ੍ਰਧਾਨ ਮੰਤਰੀ ਮੋਦੀ ਨੇ ਮੋਹਨ ਬਾਗਾਨ ਨੂੰ ਆਈ-ਲੀਗ ਜਿੱਤਣ 'ਤੇ ਦਿੱਤੀ ਵਧਾਈ - ਮੋਹਨ ਬਾਗਾਨ
ਆਈ ਲੀਗ 2019-2020 ਸੀਜ਼ਨ ਦੀ ਟ੍ਰਾਫੀ ਕਲਬ ਨੂੰ ਐਤਵਾਰ ਕੋਲਕਾਤਾ ਦੇ ਸਿਟੀ ਹੋਟਲ ਕਲਬ 'ਚ ਦਿੱਤੀ ਗਈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟੀਮ ਨੂੰ ਟਵੀਟ ਕਰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਨੇ ਮੋਹਨ ਬਾਗਾਨ ਨੂੰ ਆਈ-ਲੀਗ ਜਿੱਤਣ 'ਤੇ ਦਿੱਤੀ ਵਧਾਈ
ਆਈ ਲੀਗ 2019-2020 ਸੀਜ਼ਨ ਦੀ ਟ੍ਰਾਫੀ ਕਲਬ ਨੂੰ ਐਤਵਾਰ ਕੋਲਕਾਤਾ ਦੇ ਸਿਟੀ ਹੋਟਲ ਕਲਬ 'ਚ ਦਿੱਤੀ ਗਈ।
ਪੱਛਮ ਬੰਗਾਲ ਦੇ ਖੇਡ ਮੰਤਰੀ ਅਰੂਪ ਬਿਸਵਾਸ ਤੇ ਆਈ ਲੀਗ ਦੇ ਸੀਈਓ ਸੁਨੰਦੋ ਇਸ ਮੌਕੇ 'ਤੇ ਮੌਜੂਦ ਸੀ। ਮੋਹਨ ਬਾਗਾਨ ਨੇ 10 ਮਾਰਚ ਨੂੰ ਆਈਜੋਲ ਨੂੰ 1-0 ਨਾਲ ਹਰਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ।