ਪੰਜਾਬ

punjab

ETV Bharat / sports

ਡਾਇਬਾਲਾ ਨੂੰ ਸੀਰੀ-ਏ ਲੀਗ ਦਾ ਸਭ ਤੋਂ ਕੀਮਤੀ ਖਿਡਾਰੀ ਚੁਣਿਆ

ਡਾਇਬਾਲਾ ਨੇ ਆਪਣੇ ਕਲੱਬ ਅਤੇ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੂੰ ਹਰਾ ਕੇ ਇਹ ਮੁਕਾਮ ਹਾਸਲ ਕੀਤਾ ਹੈ। ਰੋਨਾਲਡੋ 31 ਗੋਲਾਂ ਨਾਲ ਲੀਗ ਵਿੱਚ ਦੂਜਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਰਿਹਾ ਹੈ।

ਡਾਇਬਾਲਾ ਨੂੰ ਸੀਰੀ-ਏ ਲੀਗ ਦਾ ਸਭ ਤੋਂ ਕੀਮਤੀ ਖਿਡਾਰੀ ਚੁਣਿਆ
ਡਾਇਬਾਲਾ ਨੂੰ ਸੀਰੀ-ਏ ਲੀਗ ਦਾ ਸਭ ਤੋਂ ਕੀਮਤੀ ਖਿਡਾਰੀ ਚੁਣਿਆ

By

Published : Aug 6, 2020, 10:38 AM IST

ਟਯੂਰਿਨ: ਇਤਾਲਵੀ ਕਲੱਬ ਯੂਵੈਂਟਸ ਦੇ ਸਟਾਰ ਫੁੱਟਬਾਲਰ ਪਾਓਲੋ ਡਾਇਬਾਲਾ ਨੂੰ ਸੀਰੀ-ਏ ਲੀਗ ਦਾ ਸਭ ਤੋਂ ਕੀਮਤੀ ਖਿਡਾਰੀ ਚੁਣਿਆ ਗਿਆ ਹੈ। ਡਾਇਬਲਾ ਨੇ ਯੁਵੈਂਟਾਂ ਨੂੰ ਲਗਾਤਾਰ 9ਵਾਂ ਸੀਰੀ-ਏ ਲੀਗ ਖ਼ਿਤਾਬ ਜਿੱਤਣ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਇਸ ਲੀਗ ਵਿੱਚ 11 ਗੋਲ ਕੀਤੇ ਹਨ ਜਦਕਿ ਸਾਰੇ ਮੁਕਾਬਲਿਆਂ ਵਿੱਚ ਉਸ ਦੇ ਨਾਂਅ 17 ਗੋਲ ਹਨ।

ਡਾਇਬਾਲਾ ਦੇ ਲਈ ਸਭ ਤੋਂ ਕੀਮਤੀ ਖਿਡਾਰੀ ਦੀ ਚੋਣ ਵਿੱਚ ਚੁਣਿਆ ਜਾਣਾ ਇਸ ਲਈ ਵਿਸ਼ੇਸ਼ ਹੈ ਕਿਉਂਕਿ ਉਸ ਨੇ ਆਪਣੇ ਕਲੱਬ ਦੇ ਸਾਥੀ ਅਤੇ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੂੰ ਮਾਤ ਦੇ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਰੋਨਾਲਡੋ 31 ਗੋਲਾਂ ਨਾਲ ਲੀਗ ਵਿੱਚ ਦੂਜਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਰਹੇ ਹਨ।

ਇਸ ਦੌਰਾਨ, ਯੂਰਪੀਅਨ ਗੋਲਡਨ ਬੂਟ ਜੇਤੂ ਕਾਇਰੋ ਇਮੋਬਿਲ ਨੂੰ ਲੀਗ ਦਾ ਸਰਬੋਤਮ ਸਟਰਾਈਕਰ ਅਤੇ ਯੂਵੈਂਟਸ ਦੇ ਗੋਲਕੀਪਰ ਵੋਸਿਚ ਨੂੰ ਸਰਬੋਤਮ ਗੋਲਕੀਪਰ ਚੁਣਿਆ ਗਿਆ ਹੈ।

ਇੰਟਰ ਮਿਲਾਨ ਦੇ ਸੈਂਟਰ ਬੈਕ ਸਟੀਫਨ ਡੀ ਵਰਜ ਨੂੰ ਸਰਬੋਤਮ ਆਲਰਾਉਂਡਰ ਜਦਕਿ ਐਟਲਾਂਟਾ ਦੇ ਅਲੇਜੈਂਡਰੋ ਗੋਮੇਜ਼ ਨੂੰ ਸਰਵਉੱਧ ਮਿਡਫੀਲਡਰ ਚੁਣਿਆ ਗਿਆ।

ਇਸ ਤੋਂ ਪਹਿਲਾਂ ਡਾਇਬਾਲਾ ਦਾ ਹਾਲ ਹੀ ਵਿੱਚ ਇੱਕ ਕੋਵਿਡ ਟੈਸਟ ਪੌਜ਼ੀਟਿਵ ਆਇਆ ਸੀ। ਇਸ ਦੇ ਨਾਲ ਹੀ ਉਸ ਦੀ ਟੀਮ ਦੇ ਸਾਥੀ ਡੈਨੀਅਲ ਰੁਗਾਨੀ ਅਤੇ ਬੈਲੇਸੀ ਮਟੂਡੀ ਵੀ ਪੌਜ਼ੀਟਿਵ ਆਏ ਸੀ। ਜਿਸ ਤੋਂ ਬਾਅਦ ਕਲੱਬ ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰੋਟੋਕੋਲ ਮੁਤਾਬਕ, ਪੌਲੋ ਡਾਇਬਾਲਾ ਦਾ ਦੋ ਵਾਰ ਕੋਵਿਡ -19 ਟੈਸਟ ਹੋਇਆ ਸੀ ਜੋ ਕਿ ਨਕਾਰਾਤਮਕ ਆਇਆ ਹੈ। ਇਸ ਲਈ, ਖਿਡਾਰੀ ਹੁਣ ਜ਼ਿਆਦਾ ਸਮਾਂ ਏਕਾਂਤਵਾਸ ਵਿੱਚ ਨਹੀਂ ਰਹਿਣਗੇ।

ਇਸ ਵਿੱਚ, ਡਾਇਬਾਲਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿੱਚ ਕਿਹਾ ਸੀ ਕਿ ਉਹ ਅਤੇ ਉਸਦੀ ਪ੍ਰੇਮਿਕਾ ਓਰੇਆਨਾ ਸੇਬਾਟਿਨੀ ਵੀ ਕੋਰੋਨਾ ਪੌਜ਼ੀਟਿਵ ਪਾਈ ਗਈ ਸੀ। ਸੇਬਾਟਿਨੀ ਇੱਕ ਅਰਜਨਟੀਨਾ ਦੀ ਗਾਇਕਾ ਅਤੇ ਮਾਡਲ ਹੈ। ਇਸ ਤੋਂ ਬਾਅਦ ਹੀ ਡਾਇਬਾਲਾ ਦੀ ਕੋਰੋਨਾਵਾਇਰਸ ਟੈਸਟ ਦੀ ਰਿਪੋਰਟ ਮਾਰਚ ਵਿੱਚ ਚਾਰ ਵਾਰ ਸਕਾਰਾਤਮਕ ਪਾਈ ਗਈ ਸੀ ਪਰ ਉਹ ਇਸ ਤੋਂ ਠੀਕ ਹੋ ਗਏ ਹਨ।

ਇਹ ਵੀ ਪੜ੍ਹੋ:ਬੈਲਜੀਅਮ 'ਚ ਹੋਈ ਫੁੱਟਬਾਲ ਦੀ ਵਾਪਸੀ, ਐਂਟਵਰਪ ਨੇ ਬੈਲਜੀਅਮ ਕੱਪ ਜਿੱਤਿਆ

ABOUT THE AUTHOR

...view details