ਪੰਜਾਬ

punjab

ETV Bharat / sports

ਭਾਰਤੀ ਫੁੱਟਬਾਲ ਦੇ ਢਾਂਚੇ ਨੂੰ ਬਦਲਣ ਦਾ ਇਹ ਵਧੀਆ ਮੌਕਾ

ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਕੋਚ ਇਗੋਰ ਸਟੀਮਾਕ ਦਾ ਮੰਨਣਾ ਹੈ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਉਨ੍ਹਾਂ ਦੀਆਂ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ ਅਤੇ ਹੁਣ ਫੁੱਟਬਾਲ ਦੇ ਢਾਂਚੇ ਨੂੰ ਬਦਲਣ ਦਾ ਇਹ ਵਧੀਆ ਮੌਕਾ ਹੈ।

ਭਾਰਤੀ ਫੁੱਟਬਾਲ ਦੇ ਢਾਂਚੇ ਨੂੰ ਬਦਲਣ ਦਾ ਇਹ ਵਧੀਆ ਮੌਕਾ
ਭਾਰਤੀ ਫੁੱਟਬਾਲ ਦੇ ਢਾਂਚੇ ਨੂੰ ਬਦਲਣ ਦਾ ਇਹ ਵਧੀਆ ਮੌਕਾ

By

Published : May 22, 2020, 8:22 PM IST

ਨਵੀਂ ਦਿੱਲੀ: ਕੋਚ ਇਗੋਰ ਸਟੀਮਾਕ ਨੇ ਇੱਕ ਅੰਤਰ-ਰਾਸ਼ਟਰੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਮਹਾਂਮਾਰੀ ਨੇ ਸਾਡੀਆਂ ਯੋਜਨਾਵਾਂ ਨੂੰ ਬਰਬਾਦ ਕਰ ਦਿੱਤਾ ਹੈ, ਜਿਸ ਨੂੰ ਸਰਕਾਰ ਅਤੇ ਅਖਿਲ ਭਾਰਤੀ ਫੁੱਟਬਾਲ ਮਹਾਂਸੰਘ (ਏਆਈਐੱਫ਼ਐੱਫ਼) ਨੇ ਵੀ ਮੰਨਿਆ ਹੈ। ਸੀਜ਼ਨ ਤੋਂ ਪਹਿਲਾਂ ਟ੍ਰੇਨਿੰਗ ਕੈਂਪ ਦੇ ਲਈ ਅਸੀਂ ਅਪ੍ਰੈਲ ਅਤੇ ਮਈ ਵਿੱਚ ਤੁਰਕੀ ਜਾਣਾ ਸੀ ਅਤੇ ਅਸੀਂ 10 ਦੋਸਤਾਨਾ ਮੈਚ ਖੇਡਣੇ ਸਨ।

ਭਾਰਤੀ ਫੁੱਟਬਾਲ ਟੀਮ।

ਘਰੇਲੂ ਖਿਡਾਰੀਆਂ ਉੱਤੇ ਨਿਰਭਰਤਾ ਵੱਧ ਜਾਵੇਗੀ

ਉਨ੍ਹਾਂ ਕਿਹਾ ਕਿ ਹੁਣ ਇਸ ਸਮੇਂ ਦੀ ਵਰਤੋਂ ਖਿਡਾਰੀਆਂ ਦੀ ਖੇਡ ਨੂੰ ਸੁਧਾਰਣ ਵਿੱਚ ਕਰ ਰਹੇ ਹਨ। ਮੈਨੂੰ ਖ਼ੁਸ਼ੀ ਹੈ ਕਿ ਖਿਡਾਰੀ ਆਪਣੇ ਵਿਅਕਤੀਗਤ ਟ੍ਰੇਨਿੰਗ ਪ੍ਰੋਗਰਾਮ ਮੁਤਾਬਕ ਚੱਲ ਰਹੇ ਹਨ ਅਤੇ ਟੀਮ ਗਰੁੱਪ ਵਿੱਚ ਰੋਜ਼ ਗੱਲਬਾਤ ਕਰ ਰਹੇ ਹਨ। ਕੋਚ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਕਾਰਨ ਵਿਸ਼ਵੀ ਰੂਪ ਤੋਂ ਕੁੱਝ ਨਿਯਮਾਂ ਅਤੇ ਕਾਨੂੰਨ ਬਦਲ ਸਕਦੇ ਹਨ, ਜਿਸ ਨਾਲ ਘਰੇਲੂ ਖਿਡਾਰੀਆਂ ਉੱਤੇ ਨਿਰਭਰਤਾ ਵੱਧ ਜਾਵੇਗੀ। ਇਹ ਭਾਰਤ ਦੇ ਲਈ ਭਾਰਤੀ ਫੁੱਟਬਾਲ ਦੇ ਢਾਂਚਿਆਂ ਵਿੱਚ ਬਦਲਾਅ ਕਰਨ ਦਾ ਵਧੀਆ ਮੌਕਾ ਹੈ।

ਭਾਰਤੀ ਫੁੱਟਬਾਲ ਟੀਮ।

12 ਮਹੀਨਿਆਂ ਤੋਂ ਬਾਅਦ ਵੀ ਪਹਿਲਾਂ ਤੋਂ ਕਿਤੇ ਜ਼ਿਆਦਾ ਉਤਸ਼ਾਹਿਤ ਹਾਂ

ਸਟੀਮਾਕ ਨੇ ਕਿਹਾ ਕਿ ਕੋਚ ਦੇ ਰੂਪ ਵਿੱਚ ਉਨ੍ਹਾਂ ਉਤਸ਼ਾਹ ਉਸ ਸਮੇਂ ਦੇ ਨਾਲ ਵੱਧ ਹੈ, ਜਦੋਂ ਤੋਂ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਦੇ ਨਾਲ ਬਿਤਾਇਆ ਹੈ। ਕੋਚ ਨੇ ਕਿਹਾ ਕਿ ਮੈਂ ਭਾਰਤ ਦਾ ਕੋਚ ਬਣਨ ਦੇ 12 ਮਹੀਨਿਆਂ ਤੋਂ ਬਾਅਦ ਵੀ ਪਹਿਲਾਂ ਤੋਂ ਕਿਤੇ ਜ਼ਿਆਦਾ ਉਤਸ਼ਾਹਿਤ ਹਾਂ। ਅਸੀਂ ਸਾਬਿਤ ਕਰ ਦਿੱਤਾ ਹੈ ਕਿ ਅਸੀਂ ਏਨੇ ਘੱਟ ਸਮੇਂ ਵਿੱਚ ਕਈ ਚੀਜ਼ਾਂ ਬਦਲ ਸਕਦੀਆਂ ਹਨ। ਕਿੱਕ ਨੂੰ ਬਦਲਣਾ ਅਤੇ ਫੁੱਟਬਾਲ ਨੂੰ ਜ਼ਿਆਦਾ ਕੰਟਰੋਲ ਦੇ ਆਧਾਰ ਉੱਤੇ ਬਦਲਣਾ ਸੌਖਾ ਨਹੀਂ ਸੀ। ਅਸੀਂ ਕਈ ਨੌਜਵਾਨ ਖਿਡਾਰੀਆਂ ਨੂੰ ਜ਼ਿਆਦਾ ਤਕਨੀਕੀ ਸਮਰੱਥਾਵਾਂ ਦੇ ਨਾਲ ਪੇਸ਼ ਕੀਤਾ ਹੈ।

ABOUT THE AUTHOR

...view details