ਨਵੀਂ ਦਿੱਲੀ: ਅਰਜਨਟੀਨਾ ਦੇ ਮਸ਼ਹੂਰ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਬੁੱਧਵਾਰ ਨੂੰ 60 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਆਪਣੇ ਸਾਥੀ ਦੇ ਦੇਹਾਂਤ ‘ਤੇ ਸ਼ੋਕ ਪ੍ਰਗਟਾਉਂਦਿਆਂ, ਪੇਲੇ ਨੇ ਟਵੀਟ ਕੀਤਾ,“ ਕਿੰਨੀ ਦੁੱਖ ਦੀ ਖ਼ਬਰ ਹੈ। ਅੱਜ ਮੈਂ ਆਪਣੇ ਮਿੱਤਰ ਨੂੰ ਗੁਆਂ ਬੈਠਾ ਹਾਂ। ਫਿਲਹਾਲ ਬਹੁਤ ਕੁਝ ਕਿਹਾ ਜਾ ਰਿਹਾ ਹੈ ਪਰ ਮੈਂ ਕਹਾਂਗਾ ਕਿ ਰੱਬ ਉਸ ਦੇ ਪਰਿਵਾਰ ਨੂੰ ਦੁੱਖ ਝੱਲਣ ਦੀ ਤਾਕਤ ਦੇਵੇ। ਉਮੀਦ ਹੈ ਕਿ ਮੈਂ ਅਤੇ ਮੈਰਾਡੋਨਾ ਇੱਕ ਦਿਨ ਇਕੱਠੇ ਅਸਮਾਨ ਵਿੱਚ ਫੁੱਟਬਾਲ ਖੇਡਾਂਗੇ। ”
ਅਰਜਨਟੀਨਾ ਨੇ ਵਿਸ਼ਵ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਮੈਰਾਡੋਨਾ ਦੀ ਕਪਤਾਨੀ ਵਿੱਚ ਵਿਸ਼ਵ ਕੱਪ ਜਿੱਤਿਆ। ਇਸ ਵਿਸ਼ਵ ਕੱਪ ਵਿੱਚ ਮੈਰਾਡੋਨਾ ਨੇ ਕਈ ਸਾਰੇ ਮਹੱਤਵਪੂਰਣ ਪਲ ਦਿੱਤੇ ਜੋ ਅੱਜ ਵੀ ਯਾਦ ਹਨ। ਸਭ ਤੋਂ ਵੱਡਾ ਅਤੇ ਸ਼ਸ਼ਹੂਰ ਪਲ ਇੰਗਲੈਂਡ ਦੇ ਖਿਲਾਫ਼ ਸੈਮੀਫਾਈਨਲ ਵਿੱਚ ਆਇਆ ਸੀ ਜਦੋਂ ਉਸ ਨੇ ਜੋ ਗੋਲ ਕੀਤਾ ਸੀ ਉਸ ਨੂੰ 'ਸੈਂਚੁਰੀ ਦਾ ਗੋਲ' ਕਿਹਾ ਗਿਆ ਸੀ। ਉਨ੍ਹਾਂ ਨੇ 60 ਗਜ਼ ਤੋਂ ਭੱਜਦੇ ਹੋਏ ਗੋਲ ਕੀਤਾ।