ਪੰਜਾਬ

punjab

ETV Bharat / sports

ਪੀਐੱਸਜੀ ਲਈ ਪ੍ਰੀ-ਸੀਜ਼ਨ ਮੁਕਾਬਲਿਆਂ 'ਚ ਨਹੀਂ ਖੇਡਣਗੇ ਨੇਮਾਰ - Paris Saint Zerman

ਬ੍ਰਾਜ਼ੀਲ ਦੇ ਮਸ਼ਹੂਰ ਫ਼ੁੱਟਬਾਲਰ ਨੇਮਾਰ ਡਾ ਸਿਲਵਾ ਫ਼ਰਾਂਸ ਦੇ ਕਲੱਬ ਪੈਰਿਸ ਸੇਂਟ ਜਰਮੇਨ ਲੀ ਪ੍ਰੀ-ਸੀਜ਼ਨ ਦੇ ਮੁਕਾਬਲਿਆਂ ਵਿੱਚ ਨਹੀਂ ਖੇਡ ਸਕਣਗੇ।

ਪੀਐੱਸਜੀ ਲਈ ਪ੍ਰੀ-ਸੀਜ਼ਨ ਮੁਕਾਬਲਿਆਂ 'ਚ ਨਹੀਂ ਖੇਡਣਗੇ ਨੇਮਾਰ

By

Published : Jul 30, 2019, 8:10 AM IST

ਪੈਰਿਸ : ਬ੍ਰਾਜ਼ੀਲ ਦੇ ਸਟਾਰ ਫ਼ੁੱਟਬਾਲਰ ਨੇਮਾਰ ਦਾ ਫ਼ਰਾਂਸੀਸੀ ਕਲੱਬ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਲਈ ਬਾਕੀ ਬਚੇ ਪ੍ਰੀ-ਸੀਜ਼ਨ ਦੋਸਤਾਨਾ ਮੁਕਾਬਲਿਆਂ ਵਿੱਚ ਖੇਡਣਾ ਤੈਅ ਨਹੀਂ ਹੈ।

ਅਗਲੇ ਮਹੀਨੇ ਲੀਗ-1 ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਉਸ ਤੋਂ ਪਹਿਲਾਂ ਕਲੱਬ ਨੂੰ ਸਿਡਨੀ ਐੱਫ਼ਸੀ ਦੇ ਨਾਲ ਦੋਸਤਾਨਾ ਮੁਕਾਬਲਾ ਖੇਡਣਾ ਹੈ। ਇਹ ਮੈਚ ਚੀਨ ਦੇ ਸ਼ਹਿਰ ਸੁਝੋਓ ਵਿੱਚ ਹੋਵੇਗਾ।

ਬਾਰਸੀਲੋਨਾ ਦੇ ਸਾਬਕਾ ਸਟਾਰ ਨੇਮਾਰ ਨੇ ਡਿਫੈਂਡਰ ਪ੍ਰੇਸਨੇਲ ਕਿਮਪੇਂਬੇ ਦੇ ਨਾਲ ਸੁਝੋਓ ਸ਼ਹਿਰ ਵਿੱਚ ਹੀ ਰਹਿਣ ਦਾ ਫ਼ੈਸਲਾ ਲਿਆ ਹੈ ਤੇ ਉਹ ਇਥੇ ਹੀ ਰਹਿ ਕੇ ਲੀਗ ਸੀਜ਼ਨ ਦੀ ਤਿਆਰੀ ਕਰਨਗੇ।
ਲੀਗ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ 11 ਅਗਸਤ ਤੋਂ ਹੋ ਰਹੀ ਹੈ।

ਨੇਮਾਰ ਇਸ ਤੋਂ ਪਹਿਲਾਂ ਇੰਟਰ ਮਿਲਾਨ ਦੇ ਨਾਲ ਹੋਏ ਦੋਸਤਾਨਾ ਮੁਕਾਬਲੇ ਵਿੱਚ ਵੀ ਨਹੀਂ ਖੇਡ ਸਕੇ। ਜਿਸ ਕਾਰਨ ਨੇਮਾਰ ਹੁਣ ਪੀਐੱਸਜੀ ਦੇ ਪੂਰੇ ਏਸ਼ੀਆਈ ਟੂਰ ਵਿੱਚ ਨਹੀਂ ਖੇਡ ਸਕਣਗੇ।
ਪੀਐੱਸਜੀ ਪ੍ਰੀਮਿਅਰ ਲੀਗ

ABOUT THE AUTHOR

...view details