ਪੰਜਾਬ

punjab

ETV Bharat / sports

ਜ਼ਖਮੀ ਨੇਮਾਰ ਜਨਵਰੀ ਵਿੱਚ ਮੈਦਾਨ ਵਿੱਚ ਪਰਤਣਗੇ - ਸਟਾਰ ਖਿਡਾਰੀ ਨੇਮਾਰ

ਪੀਐੱਸਜੀ ਸਟਾਰ ਖਿਡਾਰੀ ਨੇਮਾਰ ਨੂੰ ਫਰਾਂਸ ਫੁੱਟਬਾਲ ਲੀਗ ਵਿੱਚ ਲਿਓਨ ਖ਼ਿਲਾਫ਼ ਮੈਚ ਦੌਰਾਨ ਗੋਡੇ 'ਤੇ ਸੱਟ ਲੱਗ ਗਈ ਹੈ। ਇਸ ਤੋਂ ਬਾਅਦ ਪੀਐਸਜੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਨੇਮਾਰ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਜਨਵਰੀ ਵਿੱਚ ਵਾਪਸ ਆਉਣ ਦੀ ਉਮੀਦ ਹੈ।

ਜ਼ਖਮੀ ਨੇਮਾਰ ਜਨਵਰੀ ਵਿੱਚ ਮੈਦਾਨ ਵਿੱਚ ਪਰਤਣਗੇ
ਜ਼ਖਮੀ ਨੇਮਾਰ ਜਨਵਰੀ ਵਿੱਚ ਮੈਦਾਨ ਵਿੱਚ ਪਰਤਣਗੇ

By

Published : Dec 20, 2020, 9:22 AM IST

ਪੈਰਿਸ: ਫਰਾਂਸ ਫੁੱਟਬਾਲ ਕਲੱਬ ਪੈਰਿਸ ਸੇਂਟ ਗਰਮਾਈਨ (ਪੀਐਸਜੀ) ਸਟਾਰ ਖਿਡਾਰੀ ਨੇਮਾਰ ਗੋਡੇ ਦੀ ਸੱਟ ਤੋਂ ਬਾਅਦ ਜਨਵਰੀ ਵਿੱਚ ਮੈਦਾਨ ਵਿੱਚ ਪਰਤ ਰਹੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਨੇਮਾਰ 13 ਦਸੰਬਰ ਨੂੰ ਫਾਂਰਸ ਫੁੱਟਬਾਲ ਲੀਗ ਵਿੱਚ ਲਿਓਨ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਜ਼ਖਮੀ ਹੋ ਗਏ ਸੀ।

ਸੱਟ ਲੱਗਣ ਤੋਂ ਬਾਅਦ ਨੇਮਾਰ ਨੂੰ ਸਟ੍ਰੈਚਰ 'ਤੇ ਬਾਹਰ ਲਿਜਾਇਆ ਗਿਆ

ਥਿਓਗੋ ਮੈਂਡੇਸ ਨਾਲ ਟੱਕਰ ਹੋਣ ਕਾਰਨ ਨੇਮਾਰ ਨੂੰ ਗੋਡੇ ਵਿੱਚ ਸੱਟ ਲੱਗ ਗਈ ਸੀ। ਬ੍ਰਾਜ਼ੀਲ ਦੇ ਸਟਾਰ ਨੂੰ ਫਿਰ ਸਟ੍ਰੈਚਰ 'ਤੇ ਲਿਜਾਇਆ ਗਿਆ ਅਤੇ ਰੈਫਰੀ ਦੁਆਰਾ ਮੈਂਡੇਜ਼ ਨੂੰ ਲਾਲ ਕਾਰਡ ਦਿਖਾਇਆ ਗਿਆ।

ਲਿਓਨ ਨੇ ਉਸ ਮੈਚ ਵਿੱਚ ਪੀਐਸਜੀ ਨੂੰ 1-0 ਨਾਲ ਹਰਾਇਆ। ਪੀਐੱਸਜੀ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਉਨ੍ਹਾਂ ਦੀ ਹੱਡੀ ਵਿੱਚ ਕੁਝ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਜਨਵਰੀ ਵਿੱਚ ਵਾਪਸ ਆਉਣ ਦੀ ਉਮੀਦ ਹੈ।"

ਇਸ ਤੋਂ ਪਹਿਲਾਂ, ਪੀਐੱਸਜੀ ਕੋਚ ਥਾਮਸ ਤੁਚੇਲ ਨੇ ਕਿਹਾ ਸੀ ਕਿ ਨੇਮਾਰ ਐਤਵਾਰ ਨੂੰ ਲੀਲੀ ਵਿਰੁੱਧ ਮੈਚ ਵਿੱਚ ਵਾਪਸੀ ਕਰ ਸਕਦਾ ਹੈ। ਕਲੱਬ ਨੇ ਕਿਹਾ ਕਿ ਨੇਮਾਰ ਫਰਵਰੀ ਵਿੱਚ ਆਪਣੇ ਸਾਬਕਾ ਕਲੱਬ ਬਾਰਸੀਲੋਨਾ ਦੇ ਖਿਲਾਫ਼ ਚੈਂਪੀਅਨਜ਼ ਲੀਗ ਦੇ ਫਾਈਨਲ-16 ਮੈਚ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋ ਜਾਵੇਗਾ।

ABOUT THE AUTHOR

...view details