ਪੰਜਾਬ

punjab

ETV Bharat / sports

ਨੇਪਾਲ ਨੂੰ ਹਰਾ ਕੇ ਮਿਆਂਮਾਰ ਨੇ ਜਿੱਤਿਆ 'ਗੋਲਡ ਕੱਪ',ਭਾਰਤ ਦਾ ਪ੍ਰਦਰਸ਼ਨ ਰਿਹਾ ਖ਼ਰਾਬ - ਪੰਜਾਬ

ਭੁਵਨੇਸ਼ਵਰ: ਮਿਆਂਮਾਰ ਮਹਿਲਾ ਫੁੱਟਬਾਲ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼ੁੱਕਰਵਾਰ ਨੂੰ ਨੇਪਾਲ ਨੂੰ 3-1 ਨਾਲ ਹਰਾ ਕੇ ਗੋਲਡ ਕੱਪ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ। ਕਲਿੰਗਾ ਸਟੇਡਿਅਮ ਵਿੱਚ ਖੇਡੇ ਗਏ ਇਸ ਖ਼ਿਤਾਬੀ ਮੁਕਾਬਲੇ ਦੇ ਜੇਤੂ ਮਿਆਂਮਾਰ ਲਈ ਯੀਯੀਓ ਨੇ 30ਵੇਂ ਤੇ 62ਵੇਂ ਅਤੇ ਵਿਨ ਥਿੰਗੀ ਟੁਨ ਨੇ 53ਵੇਂ ਮਿੰਟ 'ਚ ਗੋਲ ਕੀਤੇ।

ਨੇਪਾਲ ਨੂੰ ਹਰਾ ਕੇ ਮਿਆਂਮਾਰ ਨੇ ਜਿੱਤਿਆ

By

Published : Feb 16, 2019, 12:50 PM IST

ਨੇਪਾਲ ਲਈ ਮੰਜਲੀ ਕੁਮਾਰੀ ਨੇ 44ਵੇਂ ਮਿੰਟ 'ਚ ਗੋਲ ਕੀਤਾ। ਮਿਆਂਮਾਰ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਵੀ ਨੇਪਾਲ ਨੂੰ 3-0 ਨਾਲ ਹਰਾਇਆ ਸੀ। ਭਾਰਤੀ ਮਹਿਲਾ ਫੁੱਟਬਾਲ ਟੀਮ ਬੀਤੇ ਬੁੱਧਵਾਰ ਨੂੰ ਮਿਆਂਮਾਰ ਤੋਂ 0-2 ਤੋਂ ਹਾਰ ਕੇ ਗੋਲਡ ਕੱਪ ਤੋਂ ਬਾਹਰ ਹੋ ਗਈ ਸੀ। ਅਦਿਤੀ ਚੌਹਾਨ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੀ ਟੂਰਨਾਮੈਂਟ ਵਿੱਚ ਲਗਾਤਾਰ ਦੂਜੀ ਵਾਰ ਹਾਰ ਝੱਲਣੀ ਪਈ ਸੀ।
ਟੀਮ ਨੂੰ ਇਸ ਤੋਂ ਪਹਿਲਾਂ ਨੇਪਾਲ ਤੋਂ ਵੀ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੇਜਬਾਨ ਟੀਮ ਸਿਰਫ਼ ਈਰਾਨ ਦੇ ਵਿਰੁੱਧ ਜਿੱਤਣ 'ਚ ਸਫ਼ਲ ਰਹੀ ਸੀ।

ABOUT THE AUTHOR

...view details