ਮੁੰਬਈ: ਇੰਡੀਅਨ ਸੁਪਰ ਲੀਗ ਕਲੱਬ ਮੁੰਬਈ ਸਿਟੀ ਐਫਸੀ ਦੇ ਫੁਟਬਾਲਰਾਂ ਨੇ ਸਪੈਸ਼ਲ ਓਲੰਪਿਕ ਭਾਰਤੀ ਅਥਲੀਟਾਂ ਨਾਲ ਸ਼ਨਿਚਰਵਾਰ ਨੂੰ ਆਨਲਾਈਨ ਬਾਲ ਦਿਵਸ ਮਨਾਇਆ। ਇਸ ਦੌਰਾਨ ਸਪੈਸ਼ਲ ਓਲੰਪਿਕ ਅਥਲੀਟਾਂ ਨੂੰ ਮੁੰਬਈ ਸਿਟੀ ਦੇ ਡਿਫੈਨਡਰ ਮੰਦਰ ਰਾਵ ਦੇਸਾਈ, ਮੁੰਬਈ ਸਿਟੀ ਦੇ ਮੁੱਖੀ ਕੋਚ ਸਰਜੀਓ ਲੋਬੇਰਾ ਅਤੇ ਕੰਡੀਸ਼ਨਿੰਗ ਕੋਚ ਮੈਨੂਅਲ ਸਿਬੇਰਾ ਦੇ ਨਾਲ ਗਲਬਾਤ ਕਰਨ ਦਾ ਮੌਕਾ ਮਿਲਿਆ।
ਮੁੰਬਈ ਸਿਟੀ ਦੀ ਟੀਮ ਇਸ ਸਮੇਂ ਗੋਆ ਵਿੱਚ ਬਾਇਓ ਸੁਰੱਖਿਅਤ ਬਬਲ ਵਿੱਚ ਹੈ ਜਿਥੇ ਟੀਮ ਨੇ ਆਈਐਸਐਲ ਦੇ ਸਤਵੇਂ ਸੀਜ਼ਨ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ।