ਜਿਊਰਿਖ਼: ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ, ਅਰਜਨਟੀਨਾ ਦੇ ਲਿਓਨਲ ਮੈਸੀ, ਮਿਸਰ ਦੇ ਮੁਹੰਮਦ ਸਾਲਾਹ ਅਤੇ ਪੋਲੈਂਡ ਦੇ ਰਾਬਰਟ ਲੇਵਾਂਡਾਵਸਕੀ ਨੂੰ ਇਸ ਸਾਲ ਦੇ ਫ਼ੀਫਾ ਦੇ ਸਰਵੋਤਮ ਪੁਰਸ਼ ਖਿਡਾਰੀ ਪੁਰਸਕਾਰ (ਬੈਸਟ ਫ਼ੀਫਾ ਪੁਰਸ਼ ਪਲੇਅਰ ਐਵਾਰਡ) ਲਈ ਨਾਮਜ਼ਦ ਕੀਤਾ ਗਿਆ ਹੈ।
ਮੈਸੀ ਨੇ ਪਿਛਲੇ ਸਾਲ ਇਹ ਪੁਰਸਕਾਰ ਜਿੱਤਿਆ ਸੀ। ਇਸਤੋਂ ਇਲਾਵਾ ਥਿਓਗੋ ਅਲਸਾਂਟਰਾ, ਕੇਵਿਨ ਡੀ ਬਰੂਇਨ, ਸਾਦੀਓ ਮਾਨੇ, ਕੀਲਿਅਨ ਐਮਬਾਪੇ, ਨੇਮਾਰ, ਸਰਜਿਓ ਰਾਮੋਸ ਅਤੇ ਵਰਜਿਲ ਵਾਨ ਡਿਕ ਨੂੰ ਵੀ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਇਸ ਸਾਲ ਯੂਏਐਫ ਪੁਰਸ਼ ਪਲੇਅਰ ਆਫ਼ ਦਾ ਈਅਰ ਦਾ ਐਵਾਰਡ ਜਿੱਤ ਚੁੱਕੇ ਲੇਵਾਂਡਾਵਸਕੀ ਪੁਰਸ਼ ਪਲੇਅਰ ਵਰਗ ਵਿੱਚ ਫ਼ੀਫਾ ਐਵਾਰਡ ਦੇ ਤਕੜੇ ਦਾਅਵੇਦਾਰ ਹਨ। ਉਨ੍ਹਾਂ ਨੇ 2019-20 ਚੈਂਪੀਅਨ ਲੀਗ ਵਿੱਚ ਆਪਣੇ ਦਮ 'ਤੇ ਕਲੱਬ ਬੇਅਰਨ ਮਿਊਨਿਖ਼ ਨੂੰ ਚੈਂਪੀਅਨ ਬਣਾਇਆ ਸੀ।