ਨਵੀਂ ਦਿੱਲੀ: ਭਾਰਤ ਦੀ ਚੋਟੀ ਦੀ ਮਹਿਲਾ ਫੁੱਟਬਾਲ ਖਿਡਾਰੀਆਂ 'ਚੋਂ ਇੱਕ ਬਾਲਾ ਦੇਵੀ ਨੇ ਕਿਹਾ ਕਿ ਉਹ ਪ੍ਰਸਿੱਧ ਬਾੱਕਸਰ ਮੈਰੀ ਕਾਮ ਤੋਂ ਪ੍ਰੇਰਨਾ ਲੈਂਦੀ ਹੈ, ਜਿਸ ਨੇ ਇੱਕ ਆਮ ਪਰਿਵਾਰ 'ਚੋਂ ਹੋਣ ਦੇ ਬਾਵਜੂਦ ਇੱਕ ਖਿਡਾਰੀ ਦੇ ਰੂਪ 'ਚ ਬੇਮਿਸਾਲ ਸਫਲਤਾ ਹਾਸਲ ਕੀਤੀ ਹੈ।
ਯੂਰਪ ਦੇ ਚੋਟੀ ਦੇ ਲੀਗਾਂ 'ਚ ਪੇਸ਼ੇਵਰ ਫੁਟਬਾਲ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਫੁੱਟਬਾਲਰ ਬਾਲਾ ਨੇ 2014 ਦੀਆਂ ਏਸ਼ੀਆਈ ਖੇਡਾਂ ਦੌਰਾਨ ਛੇ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਦਾ ਤਗਮਾ ਜੇਤੂ ਮੈਰੀਕਾਮ ਨਾਲ ਹੋਈ ਗੱਲਬਾਤ ਦੇ ਬਾਰੇ ਕਿਹਾ, ਮੈਰੀਕਾਮ ਮੇਰੇ ਲਈ ਵੱਡੀ ਪ੍ਰੇਰਣਾ ਸਰੋਤ ਹਨ। ਉਹ ਇੱਕ ਬਹੁਤ ਹੀ ਸਾਧਾਰਣ ਪਰਿਵਾਰ 'ਚੋਂ ਹਨ, ਉਨ੍ਹਾਂ ਆਪਣੀ ਸਖ਼ਤ ਮਿਹਨਤ ਨਾਲ ਬਹੁਤ ਸਾਰੇ ਰਿਕਾਰਡ ਤੋੜ ਦਿੱਤੇ। ਮਾਂ ਬਣਨ ਤੋਂ ਬਾਅਦ ਵੀ ਉਨ੍ਹਾਂ ਦਾ ਰਿਕਾਰਡ ਤੋੜਣਾ ਅਤੇ ਦੇਸ਼ ਨੂੰ ਮਾਣ ਦਿਵਾਉਣਾ ਜਾਰੀ ਰਿਹਾ।