ਪੰਜਾਬ

punjab

By

Published : May 2, 2020, 11:15 PM IST

ETV Bharat / sports

ਜ਼ਿਆਦਾਤਰ ਖਿਡਾਰੀ ਡਰੇ ਹੋਏ ਹਨ : ਸਰਜਿਓ ਐਗਐਰੋ

ਮੈਨਚੈਸਟਰ ਸਿਟੀ ਦੇ ਸਟਾਰ ਸਰਜਿਓ ਐਗੁਐਰੋ ਦਾ ਕਹਿਣਾ ਹੈ ਕਿ ਖਿਡਾਰੀ ਚੱਲ ਰਹੇ ਕੋਵਿਡ-19 ਮਹਾਂਮਾਰੀ ਦੇ ਕਾਰਨ ਮੈਦਾਨ ਉੱਤੇ ਸੰਭਾਵਿਤ ਵਾਪਸੀ ਕਰਨ ਤੋਂ ਡਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਅਤੇ ਬੱਚੇ ਹਨ।

ਜ਼ਿਆਦਾਤਰ ਖਿਡਾਰੀ ਡਰੇ ਹੋਏ ਹਨ : ਸਰਜਿਓ ਐਗਐਰੋ
ਜ਼ਿਆਦਾਤਰ ਖਿਡਾਰੀ ਡਰੇ ਹੋਏ ਹਨ : ਸਰਜਿਓ ਐਗਐਰੋ

ਬਿਉਨਸ ਆਇਰਸ : ਅਰਜਨਟੀਨ ਦੇ ਫੁੱਟਬਾਲ ਖਿਡਾਰੀ ਸਰਜਿਓ ਐਗਐਰੋ ਨੇ ਕਿਹਾ ਕਿ ਪ੍ਰੀਮਿਅਰ ਲੀਗ ਦੇ ਖਿਡਾਰੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮੈਦਾਨ ਉੱਤੇ ਵਾਪਸੀ ਕਰਨ ਤੋਂ ਡਰੇ ਹੋਏ ਹਨ। ਸੀਜ਼ਨ ਪੂਰਾ ਕਰਨ ਦੇ ਲਈ ਇੰਗਲਿਸ਼ ਪ੍ਰੀਮਿਅਰ ਲੀਗ (ਈਪੀਐੱਲ) ਦੀ ਸ਼ੁਰੂਆਤ 8 ਜੂਨ ਤੋਂ ਹੋ ਸਕਦੀ ਹੈ।

ਮੈਂ ਆਪਣੇ ਘਰ ਵਿੱਚ ਕੈਦ ਹਾਂ

ਐਗਐਰੋ ਨੇ ਆਪਣੇ ਦੇਸ਼ ਦੇ ਟੀਵੀ ਚੈੱਨਲ ਨੂੰ ਕਿਹਾ ਕਿ ਕਈ ਖਿਡਾਰੀ ਡਰੇ ਹੋਏ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਅਤੇ ਬੱਚੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਡਰਿਆ ਹੋਇਆ ਹਾਂ, ਪਰ ਮੈਂ ਆਪਣੀ ਪ੍ਰੇਮਿਕਾ ਦੇ ਨਾਲ ਹਾਂ ਅਤੇ ਮੈਂ ਦੂਸਰੇ ਲੋਕਾਂ ਦੇ ਸੰਪਰਕ ਵਿੱਚ ਨਹੀਂ ਆਉਣਾ ਚਾਹੁੰਦਾ। ਮੈਂ ਆਪਣੇ ਘਰ ਵਿੱਚ ਕੈਦ ਹਾਂ ਅਤੇ ਜੇ ਮੈਂ ਕਿਸੇ ਨੂੰ ਸਕਰਮਿਤ ਕਰ ਸਕਦਾ ਹਾਂ ਤਾਂ ਉਹ ਹੈ ਮੇਰੀ ਪ੍ਰੇਮਿਕਾ।

ਉਨ੍ਹਾਂ ਨੇ ਕਿਹਾ ਕਿ ਉਹ ਕਹਿ ਰਹੇ ਹਨ ਕਿ ਅਜਿਹੇ ਲੋਕ ਵੀ ਹਨ ਜਿੰਨ੍ਹਾਂ ਵਿੱਚ ਲੱਛਣ ਹੁੰਦੇ ਵੀ ਹਨ ਅਤੇ ਨਹੀਂ ਵੀ, ਪਰ ਉਹ ਤੁਹਾਨੂੰ ਸੰਕਰਮਿਤ ਕਰ ਸਕਦੇ ਹਨ। ਇਸ ਲਈ ਮੈਂ ਘਰ ਉੱਤੇ ਹਾਂ। ਹੋ ਸਕਦਾ ਹੈ ਮੈਨੂੰ ਬੀਮਾਰੀ ਹੋਵੇ ਮੈਂ ਜਾਣਦਾ ਵੀ ਨਹੀਂ ਹਾਂ।

ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ

ਈਪੀਐੱਲ ਨੂੰ 13 ਮਾਰਚ ਨੂੰ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਸਮੇਂ ਪੂਰੀ ਦੁਨੀਆਂ ਵਿੱਚ ਇਸ ਬੀਮਾਰੀ ਦੇ ਕਾਰਨ ਕਈ ਗਤੀਵਿਧਿਆਂ ਨੂੰ ਰੋਕ ਦਿੱਤਾ ਗਿਆ ਹੈ। ਇੰਗਲਿਸ਼ ਪ੍ਰੀਮਿਅਰ ਲੀਗ (EPL) ਦੀ ਸ਼ੁਰੂਆਤ ਬਿਨਾਂ ਦਰਸ਼ਕਾਂ ਦੇ ਖ਼ਾਲੀ ਸਟੇਡਿਅਮਾਂ ਦੇ ਨਾਲ 8 ਜੂਨ ਤੋਂ ਹੋ ਸਕਦੀ ਹੈ। ਲੀਗ ਦੇ ਪ੍ਰਬੰਧਕ ਜੁਲਾਈ ਦੇ ਅੰਤ ਤੱਕ ਇਸ ਫੁੱਟਬਾਲ ਲੀਗ ਨੂੰ ਖ਼ਤਮ ਕਰਨ ਦੇ ਬਾਰੇ ਵਿੱਚ ਸੋਚ ਰਹੇ ਹਨ। ਈਪੀਐੱਲ ਬਾਕੀ ਟੂਰਨਾਮੈਂਟਾਂ ਦੀ ਤਰ੍ਹਾਂ ਮਾਰਚ ਦੇ ਮੱਧ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।

ABOUT THE AUTHOR

...view details