ਬਾਰਸਿਲੋਨਾ: ਲਿਓਨਲ ਮੇਸੀ ਨੇ ਐਤਵਾਰ ਨੂੰ ਓਸਾਸੁਨਾ ਖ਼ਿਲਾਫ਼ ਬਾਰਸੀਲੋਨਾ ਦੀ 4-0 ਦੀ ਜਿੱਤ ਦੌਰਾਨ ਅੰਤਿਮ ਗੋਲ ਕਰਨ ਤੋਂ ਬਾਅਦ ਆਪਣੀ ਟੀਮ ਦੀ ਜਰਸੀ, ਡਿਏਗੋ ਮਾਰਾਡੋਨਾ ਦੀ ਜਰਸੀ ਦਿਖਾ ਕੇ ਇਸ ਮਹਾਨ ਅਰਜਨਟੀਨਾ ਦੇ ਖਿਡਾਰੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਮੈਸੀ ਨੇ ਗੋਲ ਕਰਨ ਤੋਂ ਬਾਅਦ ਬਾਰਸੀਲੋਨਾ ਦੀ ਜਰਸੀ ਉਤਾਰ ਦਿੱਤੀ ਅਤੇ ਉਸ ਨੇ ਮੈਰਾਡੋਨਾ ਦੀ ਨੀਵੈਲਸ ਓਲਡ ਬੁਆਏਜ਼ ਟੀਮ ਦੀ ਲਾਲ ਅਤੇ ਕਾਲੀ ਜਰਸੀ ਉਸ ਦੇ ਹੇਠਾਂ ਪਾਈ। ਇਸ ਤੋਂ ਬਾਅਦ ਮੇਸੀ ਨੇ ਅਸਮਾਨ ਨੂੰ ਵੇਖਦੇ ਹੋਏ ਦੋਵੇਂ ਹੱਥਾਂ ਨਾਲ ਚੁੰਮਿਆ।
ਲਿਓਨਲ ਮੈਸੀ ਨੇ ਮੈਰਾਡੋਨਾ ਨੂੰ ਖਾਸ ਅੰਦਾਜ਼ 'ਚ ਦਿੱਤੀ ਸ਼ਰਧਾਂਜਲੀ ਮੈਸੀ 13 ਸਾਲ ਦੀ ਉਮਰ ਵਿੱਚ ਬਾਰਸੀਲੋਨਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨੀਵੇਲਜ਼ ਟੀਮ ਦਾ ਹਿੱਸਾ ਸੀ। ਮੈਰਾਡੋਨਾ ਨੇ 1998 ਵਿੱਚ ਆਪਣੇ ਸ਼ਾਨਦਾਰ ਕਰੀਅਰ ਦੇ ਆਖ਼ਰੀ ਪੜਾਅ ਦੌਰਾਨ ਨੇਵੈਲਜ਼ ਲਈ ਪੰਜ ਮੈਚ ਖੇਡੇ।
ਇਸ ਤੋਂ ਪਹਿਲਾਂ ਮੈਸੀ ਨੇ ਮੈਰਾਡੋਨਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇੱਕ ਸੰਦੇਸ਼ ਲਿਖਿਆ, "ਅਰਜਨਟੀਨਾ ਸਾਰੇ ਲੋਕਾਂ ਅਤੇ ਫੁੱਟਬਾਲ ਦੇ ਲਈ ਬਹੁਤ ਦੁਖਦਾਈ ਦਿਨ। ਉਨ੍ਹਾਂ ਨੇ ਸਾਨੂੰ ਛੱਡ ਦਿੱਤਾ ਪਰ ਉਹ ਜ਼ਿਆਦਾ ਦੂਰ ਨਹੀਂ ਜਾ ਸਕਦੇ ਕਿਉਂਕਿ ਡਿਆਗੋ ਅਮਰ ਹੈ। ਮੈਂ ਉਸ ਮਹਾਨ ਆਦਮੀ ਦੇ ਨਾਲ ਬੀਤਾਏ ਗਏ ਸਾਰੇ ਹੀ ਚੰਗੇ ਪਲਾਂ ਨੂੰ ਯਾਦ ਕਰਦਿਆਂ, ਉਨ੍ਹਾਂ ਦੇ ਪਰਿਵਾਰ ਨਾਲ ਸੋਗ ਪ੍ਰਗਟ ਕਰਦਾ ਹਾਂ।