ਸਾਓ ਪਾਉਲੋ (ਏਪੀ): ਲਿਓਨ ਮੈਸੀ ਦਾ ਇੱਕ ਗੋਲ ਗ਼ਲਤ ਹੋ ਗਿਆ ਜਦਕਿ ਦੂਜੀ ਵਾਰ ਗੋਲਕੀਪਰ ਨੇ ਬਿਹਤਰੀਨ ਤਰੀਕੇ ਨਾਲ ਉਨ੍ਹਾਂ ਦਾ ਸ਼ਾਟ ਬਚਾਇਆ, ਜਿਸ ਨਾਲ ਅਰਜਨਟੀਨਾ ਨੂੰ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇੰਗ ਫੁੱਟਬਾਲ ਮੈਚ ਵਿੱਚ ਪੈਰਾਗੁਏ ਨਾਲ 1-1 ਨਾਲ ਡਰਾਅ ਖੇਡਣਾ ਪਿਆ।
ਮੈਸੀ ਗੋਲ ਕਰਨ ਤੋਂ ਖੁੰਝੇ, ਅਰਜਨਟੀਨਾ ਨੇ 1-1 ਨਾਲ ਖੇਡਿਆ ਡਰਾਅ ਉਸ ਨੇ 21ਵੇਂ ਮਿੰਟ ਵਿੱਚ ਏਂਜਲ ਰੋਮੇਰਾ ਦੀ ਪੈਨਲਟੀ ਤੋਂ ਬੜ੍ਹਤ ਹਾਸਲ ਕੀਤੀ। ਅਰਜਨਟੀਨਾ ਨੇ 41ਵੇਂ ਮਿੰਟ ਵਿੱਚ ਨਿਕੋਲਸ ਗੋਂਜ਼ਾਲੇਜ਼ ਦੇ ਇੱਕ ਗੋਲ ਨਾਲ ਬਰਾਬਰੀ ਕਰ ਲਈ। ਮੈਸੀ ਨੇ 57 ਵੇਂ ਮਿੰਟ ਵਿੱਚ ਅਰਜਨਟੀਨਾ ਨੂੰ ਇੱਕ ਕਾਰਨਰ ਦਿੱਤਾ, ਪਰ ਇੱਕ ਵੀਡੀਓ ਸਮੀਖਿਆ ਵਿੱਚ ਪਾਇਆ ਗਿਆ ਕਿ ਇਸ ਤੋਂ 27 ਸੈਕਿੰਡ ਪਹਿਲਾਂ ਫਾਊਲ ਕੀਤਾ ਗਿਆ ਸੀ, ਜਦਕਿ ਗੇਂਦ ਅਰਜਨਟੀਨਾ ਦੇ ਪਾਲੇ ਵਿੱਚ ਹੀ ਸੀ।
ਮੈਸੀ 14 ਮਿੰਟ ਬਾਅਦ ਦੁਬਾਰਾ ਗੋਲ ਕਰਨ ਦੇ ਨੇੜੇ ਪੁੱਜੇ, ਪਰ ਪੈਰਾਗੁਏ ਦੇ ਗੋਲਕੀਪਰ ਐਂਟਨੀ ਸਿਲਵਾ ਨੇ ਵਧੀਆ ਬਚਾਅ ਨਾਲ ਮੈਚ ਡਰਾਅ ਕਰ ਦਿੱਤਾ।
ਲਾ ਬੋਂਬੋਨੇਰਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਤੋਂ ਬਾਅਦ ਅਰਜਨਟੀਨਾ ਤਿੰਨ ਮੈਚਾਂ ਵਿੱਚ ਸੱਤ ਅੰਕ ਲੈ ਕੇ ਸਿਖ਼ਰ 'ਤੇ ਪਹੁੰਚ ਗਿਆ ਹੈ ਪਰ ਬ੍ਰਾਜ਼ੀਲ ਨੌਵੇਂ ਸਥਾਨ 'ਤੇ ਕਾਬਜ ਵੈਨਜ਼ੁਏਲਾ ਖ਼ਿਲਾਫ਼ ਜਿੱਤ ਦਰਜ ਕਰਨ 'ਤੇ ਉਸ ਤੋਂ ਅੱਗੇ ਪੁੱਜ ਸਕਦਾ ਹੈ।
ਬ੍ਰਾਜ਼ੀਲ ਦੇ ਅਜੇ 6 ਅੰਕ ਹਨ। ਪੈਰਾਗੁਏ ਪੰਜ ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਅਰਜਨਟੀਨਾ ਦਾ ਕੁਆਲੀਫਾਇੰਗ ਵਿੱਚ ਚੌਥਾ ਮੈਚ ਮੰਗਲਵਾਰ ਨੂੰ ਹੋਵੇਗਾ।
ਵੀਰਵਾਰ ਨੂੰ ਪਹਿਲੇ ਮੈਚ ਵਿੱਚ 10ਵੇਂ ਸਥਾਨ 'ਤੇ ਕਾਬਜ ਬੋਲੀਵੀਆ ਨੂੰ ਆਖ਼ਰੀ ਸਮੇਂ 'ਚ ਪੈਨਲਟੀ ਗੁਆਉਣ ਦਾ ਖਮਿਆਜਾ ਭੁਗਤਣਾ ਪਿਆ ਜਿਸ ਨਾਲ ਇਕਵਾਡੋਰ ਨੇ ਉਸ ਨੂੰ 3-2 ਨਾਲ ਹਰਾ ਦਿੱਤਾ। ਇਕਵਾਡੋਰ ਤਿੰਨ ਮੈਚਾਂ ਵਿੱਚ 6 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ।
ਚੋਟੀ ਦੇ ਚਾਰ ਵਿੱਚ ਰਹਿਣ ਵਾਲੀਆਂ ਟੀਮਾਂ ਨੂੰ ਕਤਰ 'ਚ 2022 ਵਿੱਚ ਹੋਣ ਵਾਲੇ ਵਿਸ਼ਵ ਕੱਪ ਦੌਰਾਨ ਆਪਣੇ ਆਪ ਥਾਂ ਮਿਲ ਜਾਵੇਗੀ ਜਦਕਿ ਪੰਜਵੇਂ ਸਥਾਨ ਦੀ ਟੀਮ ਇੰਟਰ ਕਾਂਟੀਨੈਂਟਲ ਪਲੇਆਫ਼ ਵਿੱਚ ਖੇਡੇਗੀ।