ਵਿਟੋਰਿਆ (ਸਪੇਨ): ਲਿਓਨੇਲ ਮੈਸੀ ਨੇ ਬਾਰਸੀਲੋਨਾ ਦੀ ਅਤਿਮ ਦੋੜ ਵਿੱਚ ਅਲੈਵਜ਼ 'ਤੇ 5-0 ਦੀ ਜਿੱਤ ਦੇ ਦੌਰਾਨ ਦੋ ਗੋਲ ਕਰਕੇ ਸਪੇਨ ਦੀ ਫੁਟਬਾਲ ਲੀਗ ਲਾ ਲੀਗਾ ਵਿੱਚ ਰਿਕਾਰਡ ਸੱਤਵੀ ਵਾਰ ਇਕ ਸੀਜ਼ਨ ਵਿੱਚ ਵੱਧ ਗੋਲ ਕਰਨ ਲਈ 'ਗੋਲਡਨ ਬੂਟ' ਹਾਸਲ ਕੀਤਾ ਹੈ।
ਲਿਓਨੇਲ ਮੈਸੀ ਨੇ ਰਿਕਾਰਡ ਸੱਤਵੀਂ ਵਾਰ ਜਿੱਤੀਆ 'ਗੋਲਡਨ ਬੂਟ' ਲਿਓਨੇਲ ਮੈਸੀ ਨੇ ਇਸ ਮੈਚ ਵਿੱਚ 2 ਗੋਲ ਕੀਤੇ। ਮੈਸੀ ਨੇ ਲੀਗ ਵਿੱਚ ਕੁੱਲ 25 ਗੋਲ ਕੀਤੇ, ਉਨ੍ਹਾਂ ਦੇ ਕਰੀਬੀ ਵਿਰੋਧੀ ਕਰੀਮ ਬੇਂਜੈਮਾ ਨਾਲੋਂ ਚਾਰ ਗੋਲ ਵੱਧ ਹਨ। ਬੈਂਜੈਮਾ ਰੀਅਲ ਮੈਡਰਿਡ ਅਤੇ ਲੈਗਾਨੇਸ ਵਿਚਕਾਰ 2-2 ਦੇ ਡਰਾਅ ਮੈਚ ਵਿੱਚ ਗੋਲ ਨਹੀਂ ਕਰ ਸਕੇ, ਮੈਸੀ ਲੀਗ ਵਿੱਚ ਸੱਤ ਵੱਖ-ਵੱਖ ਮੌਸਮਾਂ ਵਿੱਚ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੀ ਪਹਿਲੀ ਖਿਡਾਰੀ ਬਣ ਗਏ ਹਨ।
ਲਿਓਨੇਲ ਮੈਸੀ ਨੇ ਰਿਕਾਰਡ ਸੱਤਵੀਂ ਵਾਰ ਜਿੱਤੀਆ 'ਗੋਲਡਨ ਬੂਟ' ਉਨ੍ਹਾਂ ਨੇ ਸੱਟ ਦੇ ਕਾਰਨ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਵਿੱਚ ਨਾ ਖੇਡਣ ਦੇ ਬਾਵਜੂਦ ਇਹ ਪ੍ਰਾਪਤੀ ਹਾਸਲ ਕੀਤੀ। ਅਰਜਨਟੀਨਾ ਦੇ ਸਟਾਰ ਨੇ 33 ਮੈਚਾਂ ਵਿਚ 25 ਗੋਲ ਕੀਤੇ।
ਇਸ ਤੋਂ ਪਹਿਲਾਂ ਉਹ ਟੈਲਮੋ ਜ਼ਾਰਾ ਦੇ ਬਰਾਬਰ ਤੇ ਸੀ। ਉਨ੍ਹਾਂ ਨੇ ਲਗਾਤਾਰ ਚਾਰ ਸੀਜ਼ਨ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਹੂਗੋ ਸੰਗੇਸ਼ ਦੇ ਰਿਕਾਰਡ ਦੀ ਬਰਾਬਰੀ ਕੀਤੀ।
ਮੈਸੀ ਨੇ ਐਤਵਾਰ ਨੂੰ ਕਿਹਾ, "ਨਿੱਜੀ ਪ੍ਰਾਪਤੀਆਂ ਬਾਅਦ ਵਿੱਚ ਆਉਂਦੀਆਂ ਹਨ। ਇਹ ਬਿਹਤਰ ਹੁੰਦਾ ਜੇਕਰ ਅਸੀਂ ਵੀ ਖਿਤਾਬ ਜਿੱਤਣ ਵਿੱਚ ਸਫਲ ਹੁੰਦੇ।"
ਦੱਸ ਦੇਈਏ ਕਿ ਸਪੈਨਿਸ਼ ਫੁਟਬਾਲ ਲੀਗ ਲਾ ਲੀਗਾ ਦਾ ਖਿਤਾਬ ਪਹਿਲਾਂ ਹੀ ਜਿੱਤ ਚੁੱਕਾ ਹੈ, ਰੀਅਲ ਮੈਡਰਿਡ ਨੇ ਸੀਜ਼ਨ ਦਾ ਆਪਣਾ ਆਖਰੀ ਮੈਚ ਲੇਗੇਨਜ਼ ਖਿਲਾਫ 2-2 ਦੇ ਡਰਾਅ ਖੇਡਿਆ। ਲੈਗਨਜ਼ ਦੀ ਟੀਮ ਸਾਂਝੇਦਾਰੀ ਦੇ ਬਾਵਜੂਦ ਦੂਜੇ ਭਾਗ ਵਿੱਚ ਖਿਸਕ ਗਈ। ਇਸ ਮੈਚ ਦੇ ਡਰਾਅ ਦੇ ਬਾਅਦ, ਰੀਅਲ ਮੈਡਰਿਡ ਲੀਗ ਦੀ ਵਾਪਸੀ ਤੋਂ ਬਾਅਦ ਦੀ ਲਗਾਤਾਰ 10 ਮੈਚਾਂ ਵਿੱਚ ਜਿੱਤ ਦੀ ਦਰਜ਼ ਕਰਨੇ ਦਾ ਅਭਿਆਨ ਵੀ ਰੁੱਕ ਗਿਆ ਹੈ।