ਪੰਜਾਬ

punjab

By

Published : Jun 15, 2020, 7:03 PM IST

ETV Bharat / sports

ਲਾ ਲੀਗਾ: ਰੀਅਲ ਮੈਡ੍ਰਿਡ ਨੇ ਜਿੱਤ ਨਾਲ ਕੀਤੀ ਵਾਪਸੀ, ਈਬਾਰ ਨੂੰ 3-1 ਨਾਲ ਹਰਾਇਆ

ਜ਼ਿਦਾਨ ਦੇ ਕੋਚ ਰਹਿੰਦੇ ਹੋਏ ਰੀਅਲ ਮੈਡ੍ਰਿਡ ਦੀ ਇਹ 90ਵੀਂ ਜਿੱਤ ਹੈ ਅਤੇ ਉਹ ਮਿਗੁਏਲ ਮੁਨੋਜ (257 ਜਿੱਤਾਂ) ਤੋਂ ਬਾਅਦ ਦੂਸਰੇ ਨੰਬਰ ਉੱਤੇ ਪਹੁੰਚ ਗਏ ਹਨ। ਇਸ ਜਿੱਤ ਦੇ ਨਾਲ ਰੀਅਲ ਮੈਡ੍ਰਿਡ ਹੁਣ ਬਾਰਸੀਲੋਨਾ ਤੋਂ 2 ਅੰਕ ਪਿੱਛੇ ਰਹਿ ਗਿਆ ਹੈ।

ਲਾ ਲੀਗਾ: ਰੀਅਲ ਮੈਡ੍ਰਿਡ ਨੇ ਜਿੱਤ ਨਾਲ ਕੀਤੀ ਵਾਪਸੀ, ਈਬਾਰ ਨੂੰ 3-1 ਨਾਲ ਹਰਾਇਆ
ਲਾ ਲੀਗਾ: ਰੀਅਲ ਮੈਡ੍ਰਿਡ ਨੇ ਜਿੱਤ ਨਾਲ ਕੀਤੀ ਵਾਪਸੀ, ਈਬਾਰ ਨੂੰ 3-1 ਨਾਲ ਹਰਾਇਆ

ਮੈਡ੍ਰਿਡ: ਰੀਅਲ ਮੈਡ੍ਰਿਡ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਦੀ ਵਪਾਸੀ ਉੱਤੇ ਈਬਾਰ ਨੂੰ 3-1 ਨਾਲ ਹਰਾ ਕੇ ਚੋਟੀ ਉੱਤੇ ਚੱਲ ਰਹੀ ਬਾਰਸੀਲੋਨਾ ਦੇ ਨਾਲ ਖਿਤਾਬ ਦੀ ਆਪਣੀ ਦਾਅਵੇਦਾਰੀ ਬਣਾਈ ਹੈ।

ਇਸ ਮੈਚ ਦੌਰਾਨ ਮਾਰਸਲੋ ਨੇ ਗੋਲ ਕਰਨ ਤੋਂ ਬਾਅਦ ਗੋਡਾ ਟੇਕ ਕੇ 'ਬਲੈਕ ਲਾਇਵਜ਼ ਮੈਟਰ' ਮੁਹਿੰਮ ਦਾ ਸਮਰਥਨ ਵੀ ਕੀਤਾ। ਬ੍ਰਾਜ਼ੀਲੀ ਡਿਫੈਂਡਰ ਨੇ ਰੀਅਲ ਵੱਲੋਂ 37ਵੇਂ ਮਿੰਟ ਉੱਤੇ ਤੀਸਰਾ ਗੋਲ ਕਰਨ ਤੋਂ ਬਾਅਦ ਆਪਣਾ ਖੱਬਾ ਗੋਡਾ ਹੇਠਾਂ ਲਾਇਆ ਅਤੇ ਆਪਣੇ ਸੱਜੇ ਹੱਥ ਦੀ ਮੁੱਠੀ ਬੰਦ ਕਰ ਕੇ ਉਸ ਨੂੰ ਹਵਾ ਵਿੱਚ ਲਹਿਰਾਇਆ।

ਅਮਰੀਕਾ ਵਿੱਚ ਅਫ਼ਰੀਕੀ ਮੂਲ ਦੇ ਜਾਰਜ ਫਲਾਇਡ ਦੀ ਇੱਕ ਗੋਰੇ ਪੁਲਿਸ ਵਾਲੇ ਦੇ ਹੱਥੋਂ ਮੌਤ ਤੋਂ ਬਾਅਦ ਇਹ ਮੁਹਿੰਮ ਦੁਨੀਆ ਭਰ ਵਿੱਚ ਜ਼ੋਰ ਫੜ ਰਹੀ ਹੈ। ਸਪੈਨਿਸ਼ ਲੀਗ ਵਿੱਚ ਕੁੱਝ ਖਿਡਾਰੀਆਂ ਨੇ ਖੁੱਲ੍ਹ ਕੇ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ। ਵੈਲੇਂਸਿਆ ਦੇ ਖਿਡਾਰੀਆਂ ਨੇ ਵੀ ਪਿਛਲੇ ਹਫ਼ਤੇ ਅਭਿਆਸ ਸੈਸ਼ਨ ਤੋਂ ਪਹਿਲਾਂ ਇੱਕ ਗੋਡਾ ਹੇਠਾਂ ਲਾ ਕੇ ਮੁਹਿੰਮ ਦਾ ਸਮਰਥਨ ਕੀਤਾ ਸੀ।

ਰੀਅਲ ਮੈਡ੍ਰਿਡ ਦੀ ਜਿੱਤ ਵਿੱਚ ਟੋਨੀ ਕਰੂਜ਼ (ਚੌਥੇ) ਅਤੇ ਸਰਜਿਆ ਰਾਮੋਸ (30ਵੇਂ ਮਿੰਟ) ਨੇ ਵੀ ਗੋਲ ਕੀਤੇ। ਈਬਾਰ ਵੱਲੋਂ ਇਕਲੌਤਾ ਗੋਲ 60ਵੇਂ ਮਿੰਟ ਵਿੱਚ ਪੇਡਰੋ ਬਿਗਾਸ ਨੇ ਕੀਤਾ। ਇਹ ਮੈਚ ਕਲੱਬ ਦੇ ਟ੍ਰੇਨਿੰਗ ਸੈਂਟਰ ਵਿੱਚ ਖੇਡਿਆ ਗਿਆ ਕਿਉਂਕਿ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਸੈਂਟਿਆਗੋ ਬਰਨਾਬੇਡ ਸਟੇਡਿਅਮ ਵਿੱਚ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ।

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ 6,000 ਸਮਰੱਥਾਂ ਵਾਲੇ ਸਟੇਡਿਅਮ ਵਿੱਚ ਇੱਕ ਵੀ ਦਰਸ਼ਕ ਨਹੀਂ ਆਇਆ ਸੀ। ਇਸ ਸਟੇਡਿਅਮ ਦੀ ਵਰਤੋਂ ਮੁੱਖ ਰੂਪ ਤੋਂ ਮੈਡ੍ਰਿਡ ਦੀ ਬੀ ਟੀਮ ਕਰਦੀ ਹੈ। ਰੀਅਲ ਦੇ ਕੋਚ ਜ਼ਿਨੇਦਿਨ ਜ਼ਿਦਾਨ ਦਾ ਇਹ ਟੀਮ ਨਾਲ 200ਵਾਂ ਮੈਚ ਵੀ ਸੀ।

ABOUT THE AUTHOR

...view details