ਟੋਕਿਓ: ਜਾਪਾਨ ਦੀ ਪ੍ਰੋਫੈਸ਼ਨਲ ਫੁੱਟਬਾਲ ਲੀਗ (ਜੇ-ਲੀਗ) ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਲਗਪਗ 4 ਮਹੀਨਿਆਂ ਲਈ ਮੁਲਤਵੀ ਕੀਤੀ ਗਈ ਸੀ ਜਿਸ ਨੂੰ ਸ਼ਨਿੱਚਰਵਾਰ ਨੂੰ ਮੁੜ ਸ਼ੁਰੂ ਕੀਤੀ ਗਈ ਹੈ।
4 ਮਹੀਨੇ ਬਾਅਦ ਹੁਣ ਸ਼ਨਿਚਰਵਾਰ ਨੂੰ ਦੁਬਾਰਾ ਸ਼ੁਰੂ ਹੋਈ ਫੁੱਟਬਾਲ ਲੀਗ ਲੀਗ ਦੇ ਦੁਬਾਰਾ ਸ਼ੁਰੂ ਹੁਣ 'ਤੇ, ਸਾਰੀਆਂ 18 ਸਿਖਰ ਦੀਆਂ ਟੀਮਾਂ ਮੈਦਾਨ ਵਿੱਚ ਦਾਖਲ ਹੋਈਆਂ ਤੇ 9 ਮੈਚ ਖੇਡੇ ਗਏ। ਮੌਜੂਦਾ ਚੈਂਪੀਅਨ ਯੋਕੋਹਾਮਾ ਦਾ ਸਾਹਮਣਾ ਟੋਕਿਓ ਦੇ ਬਾਹਰਵਾਰ ਸੈਤਾਮਾ 'ਚ ਉਰਵਾ ਰੈਡਜ਼ ਨਾਲ ਹੋਇਆ।
4 ਮਹੀਨੇ ਬਾਅਦ ਹੁਣ ਸ਼ਨਿਚਰਵਾਰ ਨੂੰ ਦੁਬਾਰਾ ਸ਼ੁਰੂ ਹੋਈ ਫੁੱਟਬਾਲ ਲੀਗ ਜੇ-ਲੀਗ ਦੇ ਸਿਖਰ ਡਵੀਜ਼ਨ 'ਚ ਸਿਰਫ ਇੱਕ ਗੇੜੇ ਦੇ ਮੈਚਾਂ ਤੋਂ ਬਾਅਦ ਜੇ ਲੀਗ ਨੂੰ ਫਰਵਰੀ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ। ਜਪਾਨ ਦੀ ਮਸ਼ਹੂਰ ਪ੍ਰੋ-ਬੇਸਬਾਲ ਲੀਗ ਵੀ ਪਿਛਲੇ ਮਹੀਨੇ ਸਟੇਡੀਅਮ ਵਿੱਚ ਬਗੈਰ ਸਰੋਤਿਆਂ ਤੋਂ ਦੁਬਾਰਾ ਸ਼ੁਰੂ ਕੀਤੀ ਗਈ ਹੈ।
ਸ਼ਨਿਚਰਵਾਰ ਨੂੰ ਦੁਬਾਰਾ ਸ਼ੁਰੂ ਹੋਈ ਫੁੱਟਬਾਲ ਲੀਗ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਸ਼ੰਸਕ ਨੂੰ 10 ਜੁਲਾਈ ਤੋਂ ਸਟੇਡੀਅਮ ਜਾਣ ਦੀ ਇਜਾਜ਼ਤ ਮਿਲ ਸਕਦੀ ਹੈ ਬਾਕੀ ਕੋਵਿਡ -19 ਦੇ ਮਾਮਲਿਆਂ 'ਤੇ ਨਿਰਭਰ ਕਰਦਾ ਹੈ। ਜੋ ਹਾਲ ਹੀ ਦੇ ਦਿਨਾਂ 'ਚ ਟੋਕਿਓ ਵਿੱਚ ਵਧੇ ਹਨ। ਜਾਪਾਨ ਵਿੱਚ, ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਵੀ ਘੱਟ ਹੈ।
ਲੀਗ ਦੇ ਸੀਜ਼ਨ ਦੇ 19 ਦਸੰਬਰ ਨੂੰ ਖ਼ਤਮ ਹੋਣ ਦੀ ਉਮੀਦ ਹੈ ਅਤੇ ਇਸ ਤੋਂ ਬਾਅਦ 1 ਜਨਵਰੀ ਨੂੰ ਐਂਪਾਇਰ ਕੱਪ ਦਾ ਫਾਈਨਲ ਹੋਵੇਗਾ। ਲੇਵੈਨ ਕੱਪ ਵੀ 5 ਅਗਸਤ ਤੋਂ ਸੋਧੇ ਹੋਏ ਫਾਰਮੈਟ ਨਾਲ ਸ਼ੁਰੂ ਹੋਵੇਗਾ, ਜਿਸ ਵਿੱਚ ਟੀਮਾਂ ਨੂੰ ਹੋਮ ਐਡ ਅਵੇ ਦੇ ਅਧਾਰ 'ਤੇ ਖੇਡਣਾ ਹੋਵੇਗਾ।
ਇਸ ਤੋਂ ਇਲਾਵਾ, ਕੋਰੋਨਾ ਵਾਇਰਸ ਮਹਾਂਮਾਰੀ ਕਾਰਨ 5 ਮਹੀਨਿਆਂ ਦੀ ਮੁਅੱਤਲੀ ਤੋਂ ਬਾਅਦ ਅਗਸਤ ਵਿੱਚ ਚੈਂਪੀਅਨਜ਼ ਲੀਗ ਮੁੜ ਬਹਾਲ ਹੋਵੇਗੀ ਅਤੇ ਲਿਜ਼ਬਨ ਵਿੱਚ 12 ਦਿਨਾਂ ਦੇ ਮਿੰਨੀ-ਟੂਰਨਾਮੈਂਟ ਦੇ ਰੂਪ ਵਿੱਚ ਖੇਡਿਆ ਜਾਵੇਗਾ।
ਲੀਗ ਦੀਆਂ 8 ਟੀਮਾਂ ਕੁਆਰਟਰ ਫਾਈਨਲ ਤੋਂ ਦੋ ਸਥਾਨਾਂ 'ਤੇ ਨਾਕਆਉਟ ਮੈਚਾਂ ਨੂੰ ਖੇਡੇਗੀ ਅਤੇ ਫਾਈਨਲ ਮੈਚ 23 ਅਗਸਤ ਐਤਵਾਰ ਨੂੰ ਪੁਰਤਗਾਲ ਦੇ ਕਲੱਬ ਬੈਨੀਫਿਕਾ ਦੇ ਘਰੇਲੂ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜੋ ਇਸ ਤੋਂ ਪਹਿਲਾਂ ਇਸਤਾਂਬੁਲ ਦੇ ਏਟੈਟ੍ਰਿਕ ਓਲੰਪਿਕ ਸਟੇਡੀਅਮ ਵਿੱਚ ਹੋਇਆ ਸੀ।
ਯੂਰੋਪਾ ਲੀਗ ਵੀ 8 ਟੀਮਾਂ ਦਾ ਨਾਕਆਊਟ ਟੂਰਨਾਮੈਂਟ ਹੋਵੇਗਾ। ਇਹ 10 ਅਗਸਤ ਨੂੰ ਸ਼ੁਰੂ ਹੋਵੇਗਾ ਅਤੇ ਪੱਛਮੀ ਜਰਮਨੀ ਦੇ ਚਾਰ ਸਟੇਡੀਅਮਾਂ ਵਿੱਚ ਖੇਡੇ ਜਾਣਗੇ।
ਇਹ ਵੀ ਪੜ੍ਹੋ:ਖੇਡ ਮੰਤਰਾਲਾ ਦਾ ਵੱਡਾ ਫ਼ੈਸਲਾ, ਭਾਰਤੀ ਕੋਚਾਂ ਲਈ ਹਟੇਗੀ ਸੈਲਰੀ ਲਿਮਿਟ