ਫਾਤੋਰਦਾ (ਗੋਆ): ਹੀਰੋ ਇੰਡੀਅਨ ਸੁਪਰ ਲੀਗ (ਆਈਐਸਐਲ) ਦੇ ਸਤਵੇਂ ਸੀਜ਼ਨ ਦੇ ਪਲੇਅਆਫ 'ਚ ਪਹੁੰਚਣ ਦੀ ਆਪਣੀ ਉਮੀਦ ਖਤਮ ਹੋਣ ਤੋਂ ਬਾਅਦ ਓਡੀਸ਼ਾ ਐਫਸੀ ਦੀ ਟੀਮ ਹੁਣ ਆਪਣੇ ਅਗਲੇ ਸਾਰੇ ਮੈਚਾਂ ’ਚ ਆਤਮ ਸਨਮਾਨ ਲਈ ਮੁਕਾਬਲਾ ਕਰੇਗੀ। ਓਡੀਸ਼ਾ ਐਫਸੀ 15 ਮੈਂਚਾਂ ਚ ਸਿਰਫ ਅੱਠ ਅੰਕ ਹਾਸਿਲ ਕਰਕੇ ਲੀਗ ਦੀ ਸਕੋਰ ਬੋਰਡ ’ਚ ਸਭ ਤੋਂ ਥੱਲੇ 11ਵੇਂ ਨੰਬਰ ’ਤੇ ਹੈ। ਟੀਮ ਨੇ ਇਸ ਸੀਜ਼ਨ ਚ ਹੁਣ ਤੱਕ ਸਿਰਫ ਇਕ ਹੀ ਜਿੱਤ ਦਰਜ ਕੀਤੀ ਹੈ ਅਤੇ ਇਹ ਜਿੱਤ ਉਸਨੇ ਕੇਰਲਾ ਬਲਾਸਟਰਜ਼ ਦੇ ਖਿਲਾਫ ਮਿਲੀ ਸੀ ਓਡੀਸ਼ਾ ਇਕ ਵਾਰ ਫਿਰ ਤੋਂ ਫਾਤੋਰਦਾ ਦੇ ਜਵਾਹਰਲਾਲ ਨਹਿਰੂ ਸਟੇਡੀਅਮ ’ਚ ਵੀਰਵਾਰ ਨੂੰ ਕੇਰਲਾ ਬਲਾਸਟਰਜ਼ ਨਾਲ ਮੁਕਾਬਲਾ ਕਰੇਗੀ।
ਕੇਰਲਾ ਅਤੇ ਓਡੀਸ਼ਾ ਤਿੰਨ ਵਾਰ ਕਰ ਚੁੱਕੇ ਹਨ ਮੁਕਾਬਲਾ
ਓਡੀਸ਼ਾ ਦੇ ਕੋਚ ਗੇਰਾਲਡ ਪਿਯਟਨ ਇਸ ਗੱਲ ਤੋਂ ਜਾਣੂ ਹਨ ਕਿ ਕੇਰਲਾ ਇਸ ਮੈਚ ਚ ਲੜੇਗੀ, ਪਰ ਨਾਲ ਹੀ ਉਨ੍ਹਾਂ ਨੂੰ ਉਮੀਦ ਹੈ ਕਿ ਕੇਰਲਾ ਦੇ ਖਿਲਾਫ ਓਡੀਸ਼ਾ ਦਾ ਰਿਕਾਰਡ ਉਨ੍ਹਾਂ ਨੂੰ ਆਤਮ ਸਨਮਾਨ ਦੇਵੇਗਾ। ਕੇਰਲਾ ਅਤੇ ਓਡੀਸ਼ਾ ਹੁਣ ਤੱਕ ਤਿੰਨ ਵਾਰ ਆਈਐੱਸਐੱਲ ਚ ਇਕ ਦੂਜੇ ਨਾਲ ਮੁਕਾਬਲਾ ਕਰ ਚੁੱਕੇ ਹਨ ਅਤੇ ਇਨ੍ਹਾਂ ਮੁਕਾਬਲਿਆਂ ਚ ਕੇਰਲਾ ਇਕ ਵਾਰ ਵੀ ਓਡੀਸ਼ਾ ਨੂੰ ਹਰਾ ਨਹੀਂ ਪਾਈ ਹੈ।