ਵਾਸਕੋ (ਗੋਆ): ਇੰਡੀਅਨ ਸੁਪਰ ਲੀਗ (ਆਈਐਸਐਲ) ਦੇ ਸੱਤਵੇਂ ਸੀਜ਼ਨ ਵਿੱਚ ਲਗਾਤਾਰ ਤਿੰਨ ਡਰਾਅ ਖੇਡਣ ਤੋਂ ਬਾਅਦ ਹੈਦਰਾਬਾਦ ਐਫਸੀ ਅੱਜ ਇਥੇ ਵਾਸਕੋ ਦੇ ਤਿਲਕ ਮੈਦਾਨ ਵਿੱਚ ਪੂਰਬੀ ਬੰਗਾਲ ਖਿਲਾਫ ਆਪਣੇ ਅਗਲੇ ਮੈਚ ਵਿੱਚ ਜਿੱਤ ਨੂੰ ਯਕੀਨੀ ਬਣਾਉਣਾ ਚਾਹੇਗੀ।
ਹੈਦਰਾਬਾਦ ਅਜੇ ਵੀ ਇਸ ਸੀਜ਼ਨ ਵਿੱਚ ਆਪਣੇ ਚਾਰ ਮੈਚਾਂ ਵਿੱਚ ਅਜਿੱਤ ਹੈ,ਪਰ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਨੂੰ ਜਿੱਤ ਨਾਲ ਸ਼ੁਰੂ ਕਰਨ ਦੇ ਬਾਵਜੂਦ, ਟੀਮ ਨੂੰ ਲਗਾਤਾਰ ਤਿੰਨ ਮੈਚਾਂ ਵਿੱਚ ਅੰਕ ਵੰਡਣ ਲਈ ਮਜਬੂਰ ਹੋਣਾ ਪਿਆ। ਟੀਮ ਨੇ ਓਪਨ ਪਲੇ ਤੋਂ ਹੁਣ ਤੱਕ ਇੱਕ ਹੀ ਗੋਲ ਕੀਤਾ ਹੈ। ਹਾਲਾਂਕਿ, ਹੈਦਰਾਬਾਦ ਦਾ ਕੋਚ ਮੈਨੂਅਲ ਮਾਰਕਿਜ਼ ਟੀਮ 'ਤੇ ਕਿਸੇ ਤਰ੍ਹਾਂ ਦੇ ਦਬਾਅ ਤੋਂ ਇਨਕਾਰ ਕੀਤਾ ਹੈ।