ਮੁੰਬਈ: ਦੂਸਰੇ ਹਾਫ਼ ਵਿੱਚ ਸਾਰਥਕ ਗੋਲੁਈ ਨੂੰ ਦੂਸਰੀ ਵਾਰ ਪੀਲਾ ਕਾਰਡ ਦਿੱਤੇ ਜਾਣ ਤੋਂ ਬਾਅਦ 10 ਖਿਡਾਰੀਆਂ ਨਾਲ ਖੇਡ ਰਹੀ ਮੁੰਬਈ ਸਿਟੀ ਐੱਫ਼ਸੀ ਨੇ ਐਤਵਾਰ ਨੂੰ ਇੰਡੀਅਨ ਸੁਪਰ ਲੀਗ ਦੇ 6ਵੇਂ ਸੀਜ਼ਨ ਵਿੱਚ ਆਪਣੇ ਹੀ ਘਰ ਮੁੰਬਈ ਫ਼ੁੱਟਬਾਲ ਐਰੇਨਾ ਵਿੱਚ ਹੈਦਰਾਬਾਦ ਐੱਫ਼ਸੀ ਨੂੰ 2-1 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਮੁੰਬਈ ਲਈ ਦੋਵੇਂ ਗੋਲ ਮੋਦੂ ਸੋਗੂ ਨੇ ਕੀਤੇ। ਇਸ ਜਿੱਤ ਦੇ ਨਾਲ ਮੁੰਬਈ ਨੂੰ ਚੌਥੇ ਸਥਾਨ ਉੱਤੇ ਪਹੁੰਚਾ ਦਿੱਤਾ ਹੈ। ਉਸ ਦੇ ਹੁਣ 10 ਮੈਚਾਂ ਵਿੱਚ 16 ਅੰਕ ਹੋ ਗਏ ਹਨ।
ਮਾਇਆਨਗਰੀ ਦੇ ਦਰਸ਼ਕ ਆਪਣੀ ਟੀਮ ਤੋਂ ਜਿਸ ਪ੍ਰਦਰਸ਼ਨ ਦੀ ਖ਼ੁਆਇਸ਼ ਲੈ ਕੇ ਆਏ ਸਨ ਉਸ ਦੀ ਝਲਕ ਉਨ੍ਹਾਂ ਨੇ 6ਵੇਂ ਮਿੰਟ ਵਿੱਚ ਹੀ ਮਿਲ ਗਈ। ਮੁੰਬਈ ਦੇ ਸਟਾਰ ਖਿਡਾਰੀ ਮੋਦੂ ਸੋਗੂ ਨੇ ਇਸ ਮਿੰਟ ਵਿੱਚ ਟੀਮ ਦਾ ਖ਼ਾਤਾ ਖੋਲ ਉਸ ਨੂੰ 1-0 ਨਾਲ ਮੋਹਰੀ ਕਰ ਦਿੱਤਾ।
ਸ਼ੁਰੂਆਤ ਸ਼ੁਭਾਸ਼ੀਸ਼ ਬੋਸ ਦੇ ਕੋਲੋਂ ਹੋਈ ਜਿਸ ਨਾਲ ਗੇਂਦ ਕਾਰਲੋਸ ਡਿਆਗੋ ਕੋਲ ਚਲੀ ਗਈ। ਕੁੱਝ ਦੂਰ ਤੱਕ ਉਹ ਗੇਂਦ ਨੂੰ ਅੱਗੇ ਲੈ ਕੇ ਵੱਧੇ ਅਤੇ ਮੌਕਾ ਦੇਖਦੇ ਹੀ ਉਨ੍ਹਾਂ ਨੇ ਸੋਗੂ ਨੂੰ ਗੇਂਦ ਦੇ ਦਿੱਤੀ। ਖ਼ਾਲੀ ਪਏ ਨੈੱਟ ਵਿੱਚ ਸੋਗੂ ਨੇ ਗੇਂਦ ਨੂੰ ਪਹੁੰਚਾ ਦਿੱਤਾ ਅਤੇ ਮੇਜ਼ਬਾਨ ਟੀਮ ਦੇ ਦਰਸ਼ਕ ਝੂਮਣ ਲੱਗੇ। 3 ਮਿੰਟਾਂ ਬਾਅਦ ਕਾਰਲੋਸ ਦੇ ਕੋਲ ਵੀ ਮੇਜ਼ਬਾਨ ਟੀਮ ਲਈ ਗੋਲ ਕਰਨ ਦਾ ਮੌਕਾ ਆਇਆ। ਇਸ ਵਾਰ ਹਾਲਾਂਕਿ ਕਮਲਜੀ ਨੇ ਉਸ ਦੀ ਕੋਸ਼ਿਸ਼ ਨੂੰ ਪੂਰਾ ਨਹੀਂ ਹੋਣ ਦਿੱਤਾ।
ਉੱਧਰ ਦਬਾਅ ਵਿੱਚ ਆਈ ਹੈਦਰਾਬਾਦ 14ਵੇਂ ਮਿੰਟ ਵਿੱਚ ਬਰਾਬਰੀ ਦਾ ਮੌਕਾ ਗੁਆ ਕੇ ਹੋਰ ਬੇਧੜਕ ਹੋ ਗਈ। ਉਸ ਨੇ ਹਾਲਾਂਕਿ ਆਪਣੀ ਕੋਸ਼ਿਸ਼ ਜਾਰੀ ਰੱਖੀ ਅਤੇ 23ਵੇਂ ਮਿੰਟ ਵਿੱਚ ਫ਼ਿਰ ਉਸ ਨੂੰ ਮੌਕਾ ਮਿਲਿਆ। ਇਸ ਵਾਰ ਵੀ ਮੇਜ਼ਬਾਨ ਟੀਮ ਸਫ਼ਲ ਨਹੀਂ ਹੋ ਸਕੀ। ਇੱਥੇ ਹੈਦਰਾਬਾਦ ਨੂੰ ਕਾਰਨਰ ਮਿਲਿਆ ਜਿਸ ਉੱਤੇ ਬੋਬੋ ਨੂੰ ਗੋਲ ਕਰਨ ਦਾ ਮੌਕਾ ਮਿਲਿਆ ਜੋ ਅਸਫ਼ਲ ਰਿਹਾ।
ਪਹਿਲੇ ਹਾਫ਼ ਦੇ ਆਖ਼ਰੀ ਦੇ 10 ਮਿੰਟਾਂ ਵਿੱਚ ਹੈਦਰਾਬਾਦ ਦੇ ਖਿਡਾਰੀਆਂ ਨੇ ਮੁੰਬਈ ਦੇ ਡਿਫੈਂਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਗੋਲ ਨਹੀਂ ਕਰ ਸਕੇ। ਮੁੰਬਈ ਨੇ ਪਹਿਲੇ ਹਾਫ਼ ਦਾ ਅੰਤ 1-0 ਨਾਲ ਹੀ ਕੀਤਾ।