ਪੰਜਾਬ

punjab

ETV Bharat / sports

ਭਾਰਤੀ ਟੀਮ ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਇਰ-2022 ਦੇ ਮੁਲਤਵੀ ਹੋਣ ਤੋਂ ਖ਼ੁਸ਼

ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਬਹੁਤ ਹੀ ਚੰਗਾ ਫ਼ੈਸਲਾ ਲਿਆ ਗਿਆ ਹੈ।

ਤਸਵੀਰ
ਤਸਵੀਰ

By

Published : Aug 17, 2020, 9:47 PM IST

ਨਵੀਂ ਦਿੱਲੀ: ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਖਿਡਾਰੀਆਂ ਨੇ ਕੋਵਿਡ-19 ਮਹਾਂਮਾਰੀ ਦੇ ਕਾਰਨ 2022 ਫ਼ੀਫ਼ਾ ਵਿਸ਼ਵ ਕੱਪ ਤੇ 2023 ਏਐਫ਼ਸੀ ਏਸ਼ੀਆਈ ਕੱਪ ਦੇ ਲਈ ਏਸ਼ਿਆ ਵਿੱਚ ਹੋਣ ਵਾਲੇ ਆਗਾਮੀ ਕੁਆਲੀਫ਼ਾਇਰ ਮੈਚਾਂ ਦੇ ਅੱਗਲੇ ਸਾਲ ਤੱਕ ਲਈ ਮੁਲਤਵੀ ਹੋਣ ਉੱਤੇ ਫ਼ੀਫ਼ਾ ਤੇ ਏਸ਼ੀਆ ਫੁੱਟਬਾਲ ਪਰਿਸ਼ਦ (ਏਐਫ਼ਸੀ) ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਏਐਫ਼ਸੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਮੌਜੂਦਾ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਫ਼ੀਫ਼ਾ ਤੇ ਏਸ਼ੀਅਨ ਫੁੱਟਬਾਲ ਫੈਡਰੇਸ਼ਨ (ਏਐਫ਼ਸੀ) ਨੇ ਸਾਂਝੇ ਤੌਰ ਉੱਤੇ ਫ਼ੈਸਲਾ ਕੀਤਾ ਹੈ ਕਿ ਫ਼ੀਫ਼ਾ ਵਰਲਡ ਕੱਪ ਕਤਰ 2022 ਅਤੇ ਏਐਫ਼ਸੀ ਏਸ਼ੀਅਨ ਕੱਪ ਚੀਨ 2023 ਲਈ ਆਉਣ ਵਾਲੇ ਕੁਆਲੀਫ਼ਾਈ ਮੈਚ, ਜੋ ਅਸਲ ਵਿੱਚ ਅਕਤੂਬਰ ਤੇ ਨਵੰਬਰ 2020 ਵਿੱਚ ਅੰਤਰਰਾਸ਼ਟਰੀ ਮੈਚ ਵਿੰਡੋ ਦੌਰਾਨ ਹੋਣੇ ਸਨ, ਹੁਣ 2021 ਲਈ ਤੈਅ ਕੀਤੇ ਜਾਣਗੇ।

ਸੰਧੂ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਟੀ.ਵੀ. ਨੂੰ ਕਿਹਾ ਕਿ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਸੀ ਕਿ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਫੁੱਟਬਾਲ ਦੁਬਾਰਾ ਸ਼ੁਰੂ ਕਰਨ ਦੇ ਮਾਮਲੇ ਵਿੱਚ ਸਥਿਤੀ ਬਹੁਤੀ ਚੰਗੀ ਨਹੀਂ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ।

ਉਸਨੇ ਕਿਹਾ ਕਿ ਮੈਂ ਮੈਦਾਨ ਵਿੱਚ ਵਾਪਸੀ ਲਈ ਉਤਸ਼ਾਹਿਤ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਬਾਕੀ ਖਿਡਾਰੀਆਂ ਲਈ ਵੀ ਇਹੋ ਹੈ। ਇੱਕ ਖਿਡਾਰੀ ਦੇ ਨਜ਼ਰੀਏ ਤੋਂ ਜੇ ਤੁਹਾਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਤਾਂ ਤੁਸੀਂ ਅਗਲੇ ਮੌਕੇ ਲਈ ਤਿਆਰ ਹੋਵੋਗੇ।

ਮਿਡਫੀਲਡਰ ਅਨੀਰੁਧ ਥਾਪਾ ਨੇ ਕਿਹਾ ਕਿ ਇਸ ਘੋਸ਼ਣਾ ਤੋਂ ਬਾਅਦ ਮੇਰਾ ਪਹਿਲਾ ਖਿਆਲ ਸੀ ਕਿ ਸਾਡੀ ਵਾਪਸੀ ਦਾ ਇੰਤਜ਼ਾਰ ਹੋਰ ਲੰਮਾ ਹੋਵੇਗਾ ਪਰ ਸਾਨੂੰ ਵੀ ਵੱਡਾ ਸੋਚਣ ਦੀ ਲੋੜ ਹੈ। ਹਰ ਇੱਕ ਦੀ ਸੁਰੱਖਿਆ ਮਹੱਤਵਪੂਰਨ ਹੈ। ਮੈਂ ਪੂਰੀ ਤਰ੍ਹਾਂ ਫ਼ੈਸਲੇ ਦੇ ਨਾਲ ਸਹਿਮਤ ਹਾਂ।

ਡਿਫੈਂਡਰ ਆਦਿਲ ਖ਼ਾਨ ਦਾ ਮੰਨਣਾ ਹੈ ਕਿ ਇਹ ਮੁਅੱਤਲ `ਮੰਦਭਾਗਾ` ਹੈ ਪਰ ਇਹ ਸਾਰੇ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ `ਚ ਰੱਖਦਿਆਂ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਆਲੀਫ਼ਾਇਰ ਦੀ ਮੁਲਤਵੀ ਕਰਨਾ ਮੰਦਭਾਗਾ ਹੈ ਪਰ ਮੈਂ ਸਮਝਦਾ ਹਾਂ ਕਿ ਇਹ ਇੱਕ ਸਹੀ ਫ਼ੈਸਲਾ ਸੀ। ਅਸੀਂ ਸਾਰੇ ਮੈਦਾਨ ਵਿੱਚ ਨਾ ਜਾਣ ਕਰ ਕੇ ਬਹੁਤ ਦੁਖੀ ਹਾਂ ਪਰ ਦੂਜੇ ਪਾਸੇ ਸਾਨੂੰ ਮੈਚ ਕਰਵਾਉਣ ਵਿੱਚ ਸ਼ਾਮਿਲ ਸਾਰੇ ਲੋਕਾਂ ਦੀ ਸੁਰੱਖਿਆ ਦਾ ਵੀ ਖ਼ਿਆਲ ਰੱਖਣਾ ਪਵੇਗਾ।

ਪ੍ਰੀਤਮ ਕੋਟਲ ਦਾ ਮੰਨਣਾ ਹੈ ਕਿ ਵੱਖ-ਵੱਖ ਥਾਵਾਂ 'ਤੇ ਜਾਣ ਵਾਲੇ ਖਿਡਾਰੀਆਂ ਲਈ ਇਹ ਖੇਡਣਾ ਵੱਡਾ ਖ਼ਤਰਾ ਹੋ ਸਕਦਾ ਹੈ। ਕੋਟਲ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਵੇਖਿਆ ਕਿ ਬੰਗਲਾਦੇਸ਼ ਦੇ ਖਿਡਾਰੀਆਂ ਅਤੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨਾਲ ਕੀ ਵਾਪਰਿਆ। ਉਨ੍ਹਾਂ 'ਚੋਂ ਬਹੁਤ ਸਾਰੇ ਜਾਂਚ ਵਿੱਚ ਸੰਕਰਮਿਤ ਹੋ ਗਏ। ਮੇਰੇ ਖ਼ਿਆਲ ਵਿੱਚ ਜਦੋਂ ਤੁਹਾਡੀ ਅਜਿਹੀ ਸਥਿਤੀ ਹੁੰਦੀ ਹੈ ਤਾਂ ਅੰਤਰਰਾਸ਼ਟਰੀ ਖੇਡ ਪ੍ਰੋਗਰਾਮਾਂ ਵਿੱਚ ਦੇਰੀ ਕਰਨਾ ਸਮਝਦਾਰੀ ਹੈ।

ABOUT THE AUTHOR

...view details