ਮੈਡਰਿਡ : ਰਿਆਲ ਮੈਡਰਿਡ ਦੇ ਮੈਨੇਜਰ ਜਿਨੇਦਿਨ ਜਿਡਾਨ ਨੇ ਐਤਵਾਰ ਨੂੰ ਲਾ ਲੀਗਾ 'ਚ ਵੇਲੇਂਸੀਆ ਦੇ ਖਿਲਾਫ 4-1 ਤੋਂ ਹਾਰ ਮਗਰੋਂ ਆਪਣੀ ਟੀਮ ਦੇ ਪ੍ਰਦਰਸ਼ਨ ਦੀ ਪੂਰੀ ਜ਼ਿੰਮੇਵਾਰੀ ਲਈ ਹੈ।
ਰਿਆਲ ਮੈਡਰਿਡ ਦੀ ਵੇਲੈਂਸੀਆ 'ਤੇ 4-1 ਨਾਲ ਹਾਰ ਤੋਂ ਬਾਅਦ, ਜਿਡਾਨ ਨੇ ਕਿਹਾ, 'ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ' - ਫੁੱਟਬਾਲ
ਰੀਅਲ ਮੈਡਰਿਡ ਦੇ ਮੈਨੇਜਰ ਜਿਨੇਦਿਨ ਜਿਡਾਨ ਨੇ ਕਿਹਾ, “ਸਾਡੇ ਸਾਰਿਆਂ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਆਖ਼ਿਰ ਕੀ ਹੋਇਆ, ਪਰ ਹਾਂ, ਸਪੱਸ਼ਟ ਤੌਰ ‘ਤੇ ਮੈਂ ਜ਼ਿੰਮੇਵਾਰ ਹਾਂ, ਕਿਉਂਕਿ ਮੈਂ ਉਹ ਹਾਂ ਜੋ ਖੇਡ ਦੇ ਦੌਰਾਨ ਹੱਲ ਲੱਭ ਰਿਹਾ ਸੀ, ਪਰ ਇਸ ਦੇ ਬਾਵਜੂਦ ਅਸੀਂ ਚੀਜ਼ਾਂ ਨੂੰ ਬਦਲਣ ਦੇ ਯੋਗ ਨਹੀਂ ਸੀ। ”
ਫ੍ਰੈਂਚਮੈਨ ਜਿਡਾਨ ਨੇ ਇਸ ਵੱਡੀ ਹਾਰ ਲਈ ਪੂਰੀ ਜ਼ਿੰਮੇਵਾਰੀ ਲੈ ਲਈ ਹੈ, ਪਰ ਮੇਸਟੇਲਾ ਤੋਂ ਮਜਬੂਤ ਸ਼ੁਰੂਆਤ ਕਰਨ ਦੇ ਬਾਵਜੂਦ ਉਹ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਹੈਰਾਨ ਸਨ। ਜਿਡਾਨ ਨੇ ਕਿਹਾ," ਸਭ ਤੋਂ ਪਹਿਲਾਂ ਅਸੀਂ ਮੈਚ ਦੇ ਪਹਿਲੇ ਅੱਧੇ ਘੰਟੇ 'ਚ ਵਧੀਆ ਖੇਡੇ, ਪਰ ਸੱਚਾਈ ਇਹ ਹੈ ਕਿ ਸਾਡੇ ਗੋਲ ਤੋਂ ਬਾਅਦ ਸਾਡੇ ਖੇਡ 'ਚ ਬਦਲਾਅ ਆਇਆ ਜੋ ਕਿ ਸਾਡੀ ਰਣਨੀਤੀ ਦੇ ਖਿਲਾਫ ਸੀ। ਸ਼ਾਇਦ ਇਹ ਇੱਕ ਸਭ ਤੋਂ ਵੱਡੀ ਸਮੱਸਿਆ ਹੋ ਸਕਦੀ ਹੈ। ਕਿਉਂਕਿ ਉਦੋਂ ਤੋਂ ਲੈ ਕੇ ਹੁਣ ਤੱਕ ਸਭ ਕੁੱਝ ਪਲਟ ਗਿਆ ਹੈ। ਤਿੰਨ ਪੈਨਲਟੀ ਤੇ ਇੱਕ ਸੈਲਫ ਗੋਲ। ਅੱਜ ਦੇ ਮੈਚ ਨੂੰ ਸਮਝ ਪਾਉਣਾ ਕਾਫੀ ਮੁਸ਼ਕਲ ਹੈ। ਕਿਉਂਕਿ ਸਾਨੂੰ ਚੰਗੀ ਸ਼ੁਰੂਆਤ ਮਿਲੀ ਸੀ, ਪਰ ਪੂਰਾ ਮੂਵਮੈਂਟ ਬਦਲ ਗਿਆ ਜਿਸ ਦੀ ਸੱਮੀਖਿਆ ਕਰਨਾ ਅਜੇ ਬਾਕੀ ਹੈ।"
ਜਿਡਾਨ ਨੇ ਅੱਗੇ ਕਿਹਾ," ਸਾਡੇ ਸਾਰਿਆਂ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਕੀ ਹੋਇਆ, ਪਰ ਹਾਂ, ਸਪੱਸ਼ਟ ਤੌਰ 'ਤੇ ਮੈਂ ਜ਼ਿੰਮੇਵਾਰ ਹਾਂ। ਕਿਉਂਕਿ ਮੈਂ ਉਹ ਹਾਂ ਜੋ ਖੇਡ ਦੇ ਦੌਰਾਨ ਹੱਲ ਲੱਭ ਰਿਹਾ ਸੀ, ਪਰ ਅਸੀਂ ਉਸ ਸਮੇਂ ਵੀ ਚੀਜ਼ਾਂ ਨੂੰ ਬਦਲਣ ਦੇ ਯੋਗ ਨਹੀਂ ਸੀ।"