ਪੰਜਾਬ

punjab

ETV Bharat / sports

ਮੈਨੂੰ ਸੱਚਮੁੱਚ ਛੁੱਟੀ ਚਾਹੀਦੀ ਹੈ: ਏਸੀ ਮਿਲਾਨ ਦੇ ਕੋਚ ਪਿਓਲੀ

ਏਸੀ ਮਿਲਾਨ ਦੇ ਮੁੱਖ ਕੋਚ ਸਟੇਫਾਨੋ ਪਿਓਲੀ ਨੇ ਕਿਹਾ, “ਕੀ ਤੁਹਾਨੂੰ ਪਤਾ ਹੈ ਕਿ ਮੈਂ ਟੀਮ ਨੂੰ ਕਿਹਾ ਕਿ ਜੇ ਅਸੀਂ ਇੱਕ ਵੀ ਗੇਮ ਨਹੀਂ ਹਾਰਦੇ (ਅੰਤਰਰਾਸ਼ਟਰੀ ਬਰੇਕ ਤੋਂ ਪਹਿਲਾਂ), ਤਾਂ ਮੈਂ ਉਨ੍ਹਾਂ ਨੂੰ ਬਰੇਕ ਦੇ ਦਿੰਦਾ। ਲਿਲੀ (ਯੂਰੋਪਾ ਲੀਗ ਵਿੱਚ 3-0 ਤੋਂ ਹਾਰ) ਦੇ ਖ਼ਿਲਾਫ਼ ਮੈਚ ਹਾਰ ਗਏ। ਸਾਡੇ ਲਈ, ਇਹ ਸ਼ਰਮ ਦੀ ਗੱਲ ਹੈ। ਮੈਂ ਇੱਕ ਹਫ਼ਤੇ ਦੀ ਛੁੱਟੀ ਲਵਾਂਗਾ, ਜਾਂ ਦੋ ਦੀ ਵੀ ਲੈ ਸਕਦਾ ਹਾਂ।

i-really-need-a-week-off-ac-milans-pioli-after-thrilling-2-2-with-verona
'ਮੈਨੂੰ ਸੱਚਮੁੱਚ ਛੁੱਟੀ ਚਾਹੀਦੀ ਹੈ' - ਏਸੀ ਮਿਲਾਨ ਦੇ ਕੋਚ ਪਿਓਲੀ

By

Published : Nov 9, 2020, 12:12 PM IST

ਰੋਮ: ਹੈਲਾ ਦਾ ਐਤਵਾਰ ਨੂੰ ਸੀਰੀ ਏ ਵਿੱਚ ਵੇਰੋਨਾ ਨਾਲ ਰੋਮਾਂਚਕ 2-2 ਤੋਂ ਮੈਚ ਡਰਾਅ ਰਿਹਾ। ਜਿਸ ਤੋਂ ਬਾਅਦ ਏਸੀ ਮਿਲਾਨ ਦੇ ਮੁੱਖ ਕੋਚ ਸਟੇਫਾਨੋ ਪਿਓਲੀ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਛੁੱਟੀ ਚਾਹੀਦੀ ਹੈ।

ਦੂਜੇ ਪਾਸੇ, ਰੀਆਲ ਮੈਡਰਿਡ ਦੇ ਮੈਨੇਜਰ ਜ਼ੀਨੇਦੀਨ ਜਿਡਾਨ ਨੇ ਐਤਵਾਰ ਨੂੰ ਲਾ ਲੀਗਾ ਵਿੱਚ ਵੇਲੈਂਸੀਆ ਖਿਲਾਫ਼ 4-1 ਨਾਲ ਹਾਰ ਤੋਂ ਬਾਅਦ ਆਪਣੀ ਟੀਮ ਦੇ ਪ੍ਰਦਰਸ਼ਨ ਦੀ ਪੂਰੀ ਜ਼ਿੰਮੇਵਾਰੀ ਲਈ।

ਏਸੀ ਮਿਲਾਨ vs ਵੈਰੋਨਾ

ਫ੍ਰੈਂਚਮੈਨ ਜਿਡਾਨ ਨੇ ਇਸ ਵੱਡੀ ਹਾਰ ਲਈ ਪੂਰੀ ਜ਼ਿੰਮੇਵਾਰੀ ਲਈ, ਪਰ ਮੇਸਟੇਲਾ ਤੋਂ ਜ਼ਬਰਦਸਤ ਸ਼ੁਰੂਆਤ ਕਰਨ ਦੇ ਬਾਵਜੂਦ ਉਹ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਹੈਰਾਨ ਸਨ।

ਜਿਡਾਨ ਨੇ ਕਿਹਾ, "ਸਭ ਤੋਂ ਪਹਿਲਾਂ ਅਸੀਂ ਮੈਚ ਦੇ ਪਹਿਲੇ ਅੱਧੇ ਘੰਟੇ ਵਿੱਚ ਵਧੀਆ ਖੇਡਿਆ। ਪਰ ਸੱਚ ਇਹ ਹੈ ਕਿ ਸਾਡੇ ਗੋਲ ਤੋਂ ਬਾਅਦ ਸਾਡੀ ਖੇਡ ਵਿੱਚ ਤਬਦੀਲੀ ਆਈ ਜੋ ਸਾਡੀ ਰਣਨੀਤੀ ਦੇ ਵਿਰੁੱਧ ਗਈ। ਸ਼ਾਇਦ ਇਹ ਸਭ ਤੋਂ ਵੱਡੀ ਸਮੱਸਿਆ ਹੈ ਕਿਉਂਕਿ ਉਦੋਂ ਬਾਅਦ ਵਿੱਚ ਸਭ ਕੁਝ ਉਲਟ ਗਿਆ ਹੈ। ਤਿੰਨ ਪੈਨੇਲਟੀ ਅਤੇ ਇੱਕ ਸੈਲਫ ਗੋਲ। ਅੱਜ ਦੇ ਮੈਚ ਨੂੰ ਸਮਝਣਾ ਬੇਹੱਦ ਮੁਸ਼ਕਲ ਹੈ ਕਿਉਂਕਿ ਸਾਡੀ ਚੰਗੀ ਸ਼ੁਰੂਆਤ ਹੋਈ ਪਰ ਪੂਰੀ ਗਤੀ ਬਦਲ ਗਈ ਹੈ ਜਿਸ ਦੀ ਸਮੀਖਿਆ ਕੀਤੀ ਜਾਣੀ ਬਾਕੀ ਹੈ।"

ਜਿਡਾਨ ਨੇ ਅੱਗੇ ਕਿਹਾ, “ਸਾਡੇ ਸਾਰਿਆਂ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਕੀ ਹੋਇਆ, ਪਰ ਹਾਂ, ਸਪੱਸ਼ਟ ਤੌਰ ‘ਤੇ ਮੈਂ ਜ਼ਿੰਮੇਵਾਰ ਹਾਂ, ਕਿਉਂਕਿ ਮੈਂ ਉਹ ਹਾਂ ਜੋ ਖੇਡ ਦੇ ਦੌਰਾਨ ਹੱਲ ਲੱਭ ਰਿਹਾ ਸੀ ਪਰ ਅਸੀਂ ਫਿਰ ਵੀ ਚੀਜ਼ਾਂ ਨੂੰ ਬਦਲਣ ਦੇ ਯੋਗ ਨਹੀਂ ਸਨ।”

ABOUT THE AUTHOR

...view details