ਕੋਝੀਕੋਡ: ਗੋਕੁਲਮ ਕੇਰਲਾ ਐਫਸੀ ਨੇ ਘਾਨਾ ਦੇ ਮੁਹੰਮਦ ਅਵਾਲ ਨੂੰ ਆਈ-ਲੀਗ ਦੇ ਆਉਣ ਵਾਲੇ ਸੀਜ਼ਨ ਲਈ ਆਪਣਾ ਕਪਤਾਨ ਨਿਯੁਕਤ ਕੀਤਾ ਹੈ। ਆਈ-ਲੀਗ 9 ਜਨਵਰੀ ਨੂੰ ਸ਼ੁਰੂ ਹੋ ਰਹੀ ਹੈ ਅਤੇ ਕੋਰੋਨਾ ਮਹਾਂਮਾਰੀ ਦੇ ਕਾਰਨ, ਇਸ ਸਾਲ ਨੈਸ਼ਨਲ ਫੁੱਟਬਾਲ ਲੀਗ ਕੋਲਕਾਤਾ ਵਿੱਚ ਹੀ ਖੇਡੀ ਜਾਵੇਗੀ।
I-LEAGUE: ਮੁਹੰਮਦ ਅਵਾਲ ਨੂੰ ਗੋਕੁਲਮ ਕੇਰਲ ਦਾ ਕਪਤਾਨ ਕੀਤਾ ਗਿਆ ਨਿਯੁਕਤ - ਗੋਕੁਲਮ ਕੇਰਲ
ਗੋਕੁਲਮ ਕੇਰਲ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਗੋਲਕੀਪਰ ਸੀਕੇ ਉਬੈਦ ਨੂੰ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਹੈ। ਕਲੱਬ ਦੇ ਮੁਤਾਬਕ, ਖਿਡਾਰੀਆਂ ਨੇ ਖ਼ੁਦ ਇਸ ਭੂਮਿਕਾ ਲਈ ਅਵਾਲ ਅਤੇ ਉਬੈਦ ਦੇ ਨਾਮ ਚੁਣੇ ਹਨ।
ਮੁਹੰਮਦ ਅਵਾਲ ਬਣੇ ਗੋਕੁਲਮ ਕੇਰਲ ਦੇ ਨਵੇਂ ਕਪਤਾਨ
ਗੋਕੁਲਮ ਕੇਰਲ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਗੋਲਕੀਪਰ ਸੀਕੇ ਉਬੈਦ ਨੂੰ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਹੈ। ਕਲੱਬ ਦੇ ਮੁਤਾਬਕ, ਖਿਡਾਰੀਆਂ ਨੇ ਖ਼ੁਦ ਇਸ ਭੂਮਿਕਾ ਲਈ ਅਵਾਲ ਅਤੇ ਉਬੈਦ ਦੇ ਨਾਮ ਚੁਣੇ ਹਨ।
ਆਈ-ਲੀਗ ਤੋਂ ਪਹਿਲਾਂ ਗੋਕੁਲਮ ਨੇ 6 ਦਸੰਬਰ ਤੋਂ ਆਈਐਫਏ ਸ਼ੀਲਡ ਵਿੱਚ ਖੇਡਣਾ ਹੈ। ਇਹ ਟੀਮ 2 ਦਸੰਬਰ ਨੂੰ ਕੋਲਕਤਾ ਲਈ ਰਵਾਨਾ ਹੋਵੇਗੀ ਤੇ ਆਈ-ਲੀਗ ਸਮਾਪਤ ਹੋਣ ਮਗਰੋਂ ਹੀ ਪਰਤੇਗੀ।