ਕੀਵ: ਡਿਫੈਂਡਰ ਮੈਥੀਆਸ ਗਿੰਟਰ ਅਤੇ ਮਿਡਫੀਲਡਰ ਲਿਓਨ ਗੋਰਤੇਜ਼ਕਾ ਨੇ ਗੋਲ ਕਰਕੇ ਜਰਮਨੀ ਨੂੰ ਲੀਗ-ਏ ਦੇ ਗਰੁੱਪ 4 ਵਿੱਚ ਪਹਿਲੀ ਜਿੱਤ ਦਿਵਾਈ। ਇਸ ਸਾਲ ਲੋਉ ਦੀ ਟੀਮ ਦੀ ਇਹ ਪਹਿਲੀ ਜਿੱਤ ਹੈ।
ਜਰਮਨੀ ਦੀ ਨੇਸ਼ਨਜ਼ ਲੀਗ 'ਚ ਪਹਿਲੀ ਜਿੱਤ, ਸਪੇਨ ਨੇ ਸਵਿਟਜ਼ਰਲੈਂਡ ਨੂੰ ਹਰਾਇਆ
ਜਰਮਨੀ ਨੇ ਉਕਰੇਨ ਨੂੰ 2-1 ਨਾਲ ਹਰਾ ਕੇ ਨੈਸ਼ਨਲ ਲੀਗ ਫੁਟਬਾਲ ਟੂਰਨਾਮੈਂਟ ਵਿੱਚ ਸਤਵੇਂ ਯਤਨ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ, ਜਿਸ ਨਾਲ ਕੋਚ ਜੋਕਿਮ ਲੋਉ 'ਤੇ ਦਬਾਅ ਵੀ ਘੱਟ ਗਿਆ।
ਇਸ ਤੋਂ ਪਹਿਲਾਂ ਉਹ ਤਿੰਨ ਦੋਸਤਾਨਾ ਮੈਚ ਵੀ ਨਹੀਂ ਜਿੱਤ ਸਕਿਆ। ਰਸਲਾਨ ਮਾਲੀਨੋਵਸਕੀ ਦੇ ਅੰਤਮ ਪਲਾਂ ਵਿੱਚ, ਪੈਨਲਟੀ 'ਤੇ ਕੀਤੇ ਗਏ ਗੋਲ ਨਾਲ ਜਰਮਨ ਨੂੰ ਫਿਰ ਲੀਡ ਗੁਆਉਣ ਦਾ ਖ਼ਤਰਾ ਮੰਡਰਾ ਰਿਹਾ ਸੀ ਪਰ ਅੰਤ ਵਿੱਚ ਉਹ ਜਿੱਤ ਦਰਜ ਕਰਨ ਵਿੱਚ ਕਾਮਯਾਬ ਹੋ ਗਏ।
ਦੂਜੇ ਪਾਸੇ, ਸਪੇਨ ਨੇ ਸਵਿਟਜ਼ਰਲੈਂਡ ਦੇ ਗੋਲਕੀਪਰ ਯਾਨ ਸੋਮਰ ਦੀ ਗਲਤੀ ਦਾ ਫਾਇਦਾ ਉਠਾਇਆ ਅਤੇ 1-0 ਨਾਲ ਜਿੱਤ ਹਾਸਲ ਕੀਤੀ। ਇਸ ਦੇ ਨਾਲ, ਉਸ ਨੇ ਨੇਸ਼ਨਜ਼ ਲੀਗ ਦੇ ਗਰੁਪ ਵਿੱਚ ਵੀ ਆਪਣੀ ਲੀਡ ਬਣਾਈ ਰੱਖੀ। ਸੋਮਰ ਨੇ ਅਚਾਨਕ ਗੇਂਦ ਨੂੰ ਸਿੱਧੇ ਮਿਕੇਲ ਮਰਿਨੋ ਦੇ ਹਵਾਲੇ ਕਰ ਦਿੱਤਾ ਸੀ ਜਿਸ ਨੇ ਇਸ ਨੂੰ ਮਿਕਲ ਓਇਰਜ਼ੈਬੇਲ ਵੱਲ ਧੱਕ ਦਿੱਤਾ ਅਤੇ ਉਹ ਖੇਡ ਦੇ 14ਵੇਂ ਮਿੰਟ ਵਿੱਚ ਗੋਲ ਕਰਨ ਵਿੱਚ ਸਫਲ ਹੋ ਗਿਆ।