ਪੰਜਾਬ

punjab

ETV Bharat / sports

ਕੋਰੋਨਾ ਵਾਇਰਸ ਦੇ ਕਾਰਨ ਯੂਰੋ ਕੱਪ 2021 ਤੱਕ ਕੀਤਾ ਮੁਲਤਵੀ - euro cup gets suspended till 2021

UEFA ਨੇ ਆਪਣੇ ਮੈਂਬਰ ਸੰਘ ਅਤੇ ਯੂਰਪੀਅਨ ਕਲੱਬ ਸੰਘ, ਯੂਰਪੀਅਨ ਲੀਗ ਦੇ ਨੁਮਾਇੰਦਿਆਂ ਦੇ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ, ਜਿਥੇ ਇਹ ਫ਼ੈਸਲਾ ਲਿਆ ਗਿਆ।

euro cup gets suspended till 2021
ਕੋਰੋਨਾ ਵਾਇਰਸ ਦੇ ਕਾਰਨ ਯੂਰੋ ਕੱਪ 2021 ਤੱਕ ਕੀਤਾ ਮੁਲਤਵੀ

By

Published : Mar 17, 2020, 11:56 PM IST

ਨਿਓਨ: ਯੂਰੋ ਕੱਪ ਦਾ 16ਵਾਂ ਸੰਸਕਰਣ ਕੋਰੋਨਾ ਵਾਇਰਸ ਦੇ ਕਾਰਨ ਇੱਕ ਸਾਲ ਦੇ ਲਈ ਟਾਲ ਅੱਗੇ ਪਾ ਦਿੱਤਾ ਗਿਆ ਹੈ। ਨਾਰਵੇ ਫ਼ੁੱਟਬਾਲ ਸੰਘ ਨੇ ਸੋਮਵਾਰ ਨੂੰ ਟਵੀਟ ਕਰ ਦੇ ਦੱਸਿਆ ਕਿ UFEA ਨੇ ਫ਼ੈਸਲਾ ਕੀਤਾ ਹੈ ਕਿ ਯੂਰੋ ਕੱਪ ਹੁਣ ਅਗਲੇ ਸਾਲ 11 ਜੂਨ ਨੂੰ ਹੋਵੇਗਾ। ਫ਼ੁੱਟਬਾਲ ਸੰਘ ਨੇ ਟਵੀਟ ਕੀਤਾ ਕਿ UFEA ਨੇ ਫ਼ੈਸਲਾ ਕੀਤਾ ਹੈ ਕਿ ਯੂਰੋ 2021 ਤੱਕ ਦੇ ਲਈ ਰੱਦ ਕਰ ਦਿੱਤਾ ਗਿਆ ਹੈ, ਇਹ ਹੁਣ ਅਗਲੇ ਸਾਲ 11 ਜੂਨ ਤੋਂ 11 ਜੁਲਾਈ ਤੱਕ ਖੇਡਿਆ ਜਾਵੇਗਾ।

ਯੂਰੋ ਕੱਪ ਦੀ ਜੇਤੂ ਪੁਰਤਗਾਲ ਟੀਮ।

UFEA ਨੇ ਆਪਣੇ ਮੈਂਬਰ ਸੰਘਾਂ ਅਤੇ ਯੂਰਪੀਅਨ ਕਲੱਬ ਸੰਘ, ਯੂਰਪੀਅਨ ਲੀਗ ਦੇ ਨੁਮਾਇੰਦਿਆਂ ਦੇ ਨਾਲ ਵੀਡੀਓ ਕਾਨਫਰੈਂਸ ਰਾਹੀਂ ਗੱਲ ਕੀਤੀ, ਜਿਥੇ ਇਹ ਫ਼ੈਸਲਾ ਲਿਆ ਗਿਆ।

ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚੱਲਦਿਆਂ ਲਾ ਲੀਗਾ ਦੀ ਟੀਮ ਵਾਲੇਂਸਿਆ ਨੂੰ ਭਾਰੀ ਨੁਕਸਾਨ ਚੁਕਾਉਣਾ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਪੈਨਿਸ਼ ਫ਼ੁੱਟਬਾਲ ਕਲੱਬ ਵਾਲੇਂਸਿਆ ਨੇ ਪੁਸ਼ਟੀ ਕਰਦੇ ਹੋਏ ਕਿ ਉਸ ਦੇ 35 ਫ਼ੀਸਦੀ ਖਿਡਾਰੀ ਅਤੇ ਸਟਾਫ਼ ਦੇ ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ।

ਯੂਰੋ ਕੱਪ ਦੀ ਟਰਾਫ਼ੀ।

ਕਲੱਬ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਵਾਇਰਸ ਹਾਲ ਹੀ ਵਿੱਚ ਟੀਮ ਦੇ ਮਿਲਾਨ ਦੌਰੇ ਤੋਂ ਆਇਆ ਹੈ, ਜਿਥੇ ਉਹ ਚੈਂਪੀਅਨਜ਼ ਲੀਗੇ ਦੇ ਅੰਤਿਮ-16 ਦੇ ਪਹਿਲੇ ਪੜਾਅ ਦੇ ਮੈਚ ਵਿੱਚ ਐਂਟਲਾਂਟਾ ਨਾਲ ਭਿੜਣ ਗਏ ਸਨ। ਇੱਕ ਦਿਨ ਬਾਅਦ ਹੀ ਇਟਲੀ ਦੇ ਅਧਿਕਾਰੀਆਂ ਨੇ ਇਸ ਨੂੰ ਖ਼ਤਰਨਾਕ ਸਥਾਨ ਐਲਾਨ ਦਿੱਤਾ ਸੀ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਏ ਇੰਗਲੈਂਡ ਦੇ ਬੱਲੇਬਾਜ਼ ਅਲੈਕਸ ਹੇਲਸ

ਬਿਆਨ ਮੁਤਾਬਕ ਕਲੱਬ ਵੱਲੋਂ UEFA ਚੈਂਪੀਅਨਜ਼ ਲੀਗ ਵਿੱਚ ਐਂਟਲਾਂਟਾ ਵਿਰੁੱਧ 19 ਫ਼ਰਵਰੀ ਨੂੰ ਮਿਲਾਨ ਵਿੱਚ ਖੇਡੇ ਗਏ ਮੈਚ ਵਿੱਚ ਸਾਰੇ ਸੁਰੱਖਿਆ ਉਪਾਆਂ ਦਾ ਪਾਲਨ ਕਰਨ ਤੋਂ ਬਾਅਦ, ਜਿਸ ਵਿੱਚ ਟੀਮਾਂ ਅਤੇ ਕਲੱਬਾਂ ਦੇ ਕਰਮਚਾਰੀਆਂ ਦੇ ਵਿਚਕਾਰ ਦੂਰੀ ਬਣਾਏ ਰੱਖਣਾ ਸ਼ਾਮਲ ਰਿਹਾ। ਹਾਲਿਆ ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ ਇਸ ਤਰ੍ਹਾਂ ਦੇ ਮੈਚਾਂ ਦੇ ਕਾਰਨ ਸਾਡੀ ਟੀਮ ਦੀ ਕੋਰੋਨਾ ਵਾਇਰਸ ਦੀ ਜਾਂਚ 35 ਫ਼ੀਸਦੀ ਸਕਾਰਾਤਮਕ ਆਈ ਹੈ।

ਕਲੱਬ ਨੇ ਐਤਵਾਰ ਨੂੰ ਹੀ ਦੱਸਿਆ ਸੀ ਕਿ ਉਸ ਦੇ 5 ਖਿਡਾਰੀ ਕੋਰੋਨਾ ਵਾਇਰਸ ਤੋਂ ਪੀੜਤ ਹਨ ਜਿਸ ਵਿੱਚ ਡਿਫ਼ੈਡਰ ਇਜ਼ਕਵੇਐਸ ਗੈਰੇ ਸ਼ਾਮਲ ਹਨ। ਸਪੇਨ ਵਿੱਚ ਵੱਡੀਆਂ ਫ਼ੁੱਟਬਾਲ ਲੀਗਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਅਨਿਸ਼ਚਿਤ ਸਮੇਂ ਦੇ ਲਈ ਸਥਗਿਤ ਕਰ ਦਿੱਤਾ ਗਿਆ ਹੈ।

ABOUT THE AUTHOR

...view details