ਲੰਡਨ : ਇੰਗਲੈਂਡ ਵਿੱਚ ਫੁੱਟਬਾਲ ਦੀ ਰੈਗੂਲੇਟਰੀ ਸੰਸਥਾ-ਫੁੱਟਬਾਲ ਐਸੋਸੀਏਸ਼ਨ (ਐੱਫ਼ਏ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧਦੇ ਖ਼ਤਰੇ ਨੂੰ ਦੇਖਦੇ ਹੋਏ ਦੇਸ਼ ਵਿੱਚ ਸਾਰੇ ਪੱਧਰ ਦੀ ਪੇਸ਼ੇਵਰ ਫ਼ੁੱਟਬਾਲ ਗਤੀਵਿਧੀਆਂ ਘੱਟ ਤੋਂ ਘੱਟ 3 ਅਪ੍ਰੈਲ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਇਸ ਵਿੱਚ ਹਾਈ ਪ੍ਰੋਫ਼ਾਈਲ ਪ੍ਰੀਮਿਅਰ ਲੀਗ ਅਤੇ ਦੇਸ਼ ਵਿੱਚ ਹੋਣ ਵਾਲੇ ਦੂਸਰੇ ਪੇਸ਼ੇਵਰ ਮੁਕਾਬਲੇ ਸ਼ਾਮਲ ਹਨ, ਨਾਲ ਹੀ ਐੱਫ਼ਏ ਕੱਪ (ਮਹਿਲਾ ਤੇ ਪੁਰਸ਼) ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਗੌਤਰਬਲ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਿਆ ਗਿਆ ਹੈ।
ਐੱਨਬੀਏ ਅਤੇ ਲਾ-ਲੀਗ ਵੀ ਹੋਏ ਰੱਦ
ਉਟਾਹ ਜੈਜ ਕਲੱਬ ਦੇ ਇੱਕ ਖਿਡਾਰੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (NBA) ਨੇ ਪੂਰਾ ਸੀਜ਼ਨ ਅਨਿਸ਼ਚਿਤਕਾਲ ਦੇ ਲਈ ਮੁਅੱਤਲ ਕਰ ਦਿੱਤਾ ਹੈ। ਐੱਨਬੀਏ ਨੇ ਇਹ ਫ਼ੈਸਲਾ 11 ਮਾਰਚ ਨੂੰ ਲਿਆ ਹੈ।