ਬਿਉਨਸ ਆਇਰਸ: ਅਰਜਨਟੀਨਾ ਦੀ ਚੋਟੀ ਦੀ ਫੁੱਟਬਾਲ ਲੀਗ (ਸੁਪਰਲੀਗਾ ਅਰਜਨਟੀਨਾ) ਵਿੱਚ ਖੇਡਣ ਵਾਲੀ ਟੀਮ ਗਿਮਨਾਸਿਆ ਯਾਈ ਇਸਗ੍ਰਿਮਾ ਲਾ ਪਲਾਤਾ ਦੇ ਕੋਚ ਅਤੇ ਦੇਸ਼ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਨੇ ਸਨਿਚਰਵਾਰ ਨੂੰ ਕਿਹਾ ਕਿ ਫ਼ਿਰ ਤੋਂ ਕੰਮ ਉੱਤੇ ਵਾਪਸ ਆਉਣ ਨੂੰ ਲੈ ਕੇ ਉਤਸਕ ਹਾਂ।
ਉਨ੍ਹਾਂ ਨੇ ਕਿਹਾ ਕਿ ਕਲੱਬ ਦੇ ਫ਼ੈਨਜ਼ ਦੇ ਨਾਲ ਉਨ੍ਹਾਂ ਦੀ ਸੁੰਦਰ ਦੋਸਤੀ ਹੈ। ਕੋਵਿਡ-19 ਮਹਾਂਮਾਰੀ ਦੇ ਕਾਰਨ ਅਰਜਨਟੀਨਾ ਵਿੱਚ 16 ਮਾਰਚ ਤੋਂ ਹੀ ਫੁੱਟਬਾਲ ਮੁਲਤਵੀ ਹੈ ਅਤੇ ਅਧਿਕਾਰੀਆਂ ਨੇ ਹੁਣ ਤੱਕ ਇਸ ਗੱਲ ਦਾ ਕੋਈ ਸੰਦੇਸ ਨਹੀਂ ਦਿੱਤਾ ਹੈ ਕਿ ਦੇਸ਼ ਵਿੱਚ ਫੁੱਟਬਾਲ ਕਦੋਂ ਤੋਂ ਸ਼ੁਰੂ ਹੋ ਰਹੀ ਹੈ।
ਮਾਰਾਡੋਨਾ ਨੇ ਇੱਕ ਅਖ਼ਬਾਰ ਨੂੰ ਦਿੱਤੀ ਇੰਟਰਵਿਉ ਵਿੱਚ ਕਿਹਾ ਕਿ ਇਹ ਇੱਕ ਬਹੁਤ ਹੀ ਅਜੀਬ ਸਥਿਤੀ ਹੈ, ਜਿਸ ਵਿੱਚ ਕਿ ਅਸੀਂ ਅਤੇ ਪੂਰੀ ਦੁਨੀਆ ਹੈ। ਮੈਂ ਗਿਮਨਾਸਿਆ ਮੈਦਾਨ ਉੱਤੇ ਫ਼ਿਰ ਤੋਂ ਆਪਣੇ ਖਿਡਾਰੀਆਂ ਦੇ ਨਾਲ ਕੰਮ ਕਰਨ ਦੇ ਲਈ ਉਤਸ਼ਾਹਿਤ ਹਾਂ। ਇਹ ਕੁੱਝ ਅਜਿਹਾ ਹੋਵੇਗਾ, ਜਿਵੇਂ ਕਿ ਤੁਸੀਂ ਛੁੱਟੀਆਂ ਤੋਂ ਬਾਅਦ ਫ਼ਿਰ ਤੋਂ ਬਾਅਦ ਆਪਣੀ ਗ੍ਰਲਫ੍ਰੈਂਡ ਨੂੰ ਦੇਖਦੇ ਹੋਂ।