ਮਾਸਕੋ: ਤੁਰਕਮੇਨਿਸਤਾਨ ਦੀ ਰਾਜਧਾਨੀ ਅਸ਼ਗਾਬਤ ਦੇ ਫ਼ੁੱਟਬਾਲ ਸਟੇਡਿਅਮ ਵਿੱਚ ਦਰਸ਼ਕਾਂ ਦੀ ਮੌਜੂਦਗੀ ਵਿੱਚ ਐਤਵਾਰ ਤੋਂ ਇੱਕ ਵਾਰ ਫ਼ਿਰ ਆਪਣਾ ਫੁੱਟਬਾਲ ਸੀਜ਼ਨ ਸ਼ੁਰੂ ਕਰਨ ਵਿੱਚ ਸਫ਼ਲ ਰਿਹਾ। ਮੱਧ ਏਸ਼ੀਆ ਦੇ ਇਸ ਦੇਸ਼ ਨੇ ਦੁਨੀਆਂ ਦੇ ਹੋਰ ਦੇਸ਼ਾਂ ਦੀ ਰੀਸ ਹੇਠ ਚੱਲਦੇ ਹੋਏ ਮਾਰਚ ਵਿੱਚ 8 ਟੀਮਾਂ ਦੀ ਆਪਣੀ ਲੀਗ ਮੁਲਤਵੀ ਕਰ ਦਿੱਤੀ ਸੀ। ਉਸ ਸਮੇਂ ਸੈਸ਼ਨ ਵਿੱਚ ਸਿਰਫ਼ ਤਿੰਨ ਮੁਕਾਬਲੇ ਹੋਏ ਸਨ।
ਤੁਰਕਮੇਨਿਸਤਾਨ ਦੁਨੀਆਂ ਦੇ ਉਨ੍ਹਾਂ ਕੁੱਝ ਦੇਸ਼ਾਂ ਵਿੱਚ ਸ਼ਾਮਲ ਹੈ ਜਿਥੇ ਹੁਣ ਤੱਕ ਕੋਰੋਨਾ ਵਾਇਰਸ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਹ ਮੈਚ 20 ਮਾਰਚ ਤੋਂ ਬਾਅਦ ਘਰੇਲੂ ਲੀਗ ਵਿੱਚ ਖੇਡਿਆ ਗਿਆ ਸੀ। ਮੱਧ ਏਸ਼ੀਆਈ ਰਾਸ਼ਟਰ ਨੇ ਪਿਛਲੇ ਹਫ਼ਤੇ ਆਪਣੀ ਰਾਸ਼ਟਰੀ ਲੀਗ ਦੀ ਰੋਕ ਨੂੰ ਹਟਾਉਣ ਦਾ ਫ਼ੈਸਲਾ ਕੀਤਾ। ਹਮੇਸ਼ਾ ਦੀ ਤਰ੍ਹਾਂ, ਐਂਟਰੀ ਮੁਫ਼ਤ ਸੀ। ਤਜ਼ਾਕਿਸਤਾਨ ਨੇ ਆਪਣੇ ਸੀਜ਼ਨ ਦੀ ਸ਼ੁਰੂਆਤ ਬੰਦ ਦਰਵਾਜ਼ਿਆਂ ਦੇ ਪਿੱਛੇ ਹੋਏ ਮੈਚਾਂ ਨਾਲ ਕੀਤੀ ਹੈ।
ਮੈਚ ਤੋਂ ਪਹਿਲਾਂ 34 ਸਾਲ ਦੇ ਇੱਕ ਵਪਾਰੀ ਅਸ਼ੀਰ ਯੁਸੁਪੋਵ ਨੇ ਮਜ਼ਾਕਿਆ ਲਹਿਜੇ ਵਿੱਚ ਕਿਹਾ ਕਿ ਖੁਸ਼ੀ ਨਾਲ ਸਾਡੀ ਰੋਗ ਵਿਰੋਧੀ ਸਮਰੱਥਾ ਵੱਧਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਐਤਵਾਰ ਨੂੰ ਪਿਛਲੀ ਚੈਂਪੀਅਨ ਐਲਟਿਨ ਐਸਿਰ ਅਤੇ ਚੋਟੀ ਦੀ ਕੋਪੇਟਡੇਗ ਦੇ ਵਿਚਕਾਰ ਇੱਥੇ ਹੋਣ ਵਾਲੇ ਮੁਕਾਬਲਿਆਂ ਨੂੰ ਦੇਖਾਂਗੇ।