ਦੁਬਈ: ਫ਼ੁੱਟਬਾਲ ਸੁਪਰ ਸਟਾਰ ਕ੍ਰਿਸਟਿਆਨੋ ਰੋਨਾਲਡੋ ਨੇ ਕਿਹਾ ਹੈ ਕਿ ਉਹ ਫ਼ੁੱਟਾਬਲ ਤੋ ਸੰਨਿਆਸ ਲੈਣ ਤੋਂ ਬਾਅਦ ਫ਼ਿਲਮਾਂ ਵਿੱਚ ਹੱਥ ਅਜ਼ਮਾਉਣਾ ਚਾਹੁੰਦੇ ਹਨ। ਦੁਬਈ ਇੰਟਰਨੈਸ਼ਨਲ ਸਪੋਰਟਸ ਕਾਨਫ਼ਰੰਸ ਵਿੱਚ ਹਿੱਸਾ ਲੈਣ ਪਹੁੰਚੇ ਰੋਨਾਲਡੋ ਨੇ ਕਿਹਾ ਮੈਂ ਆਪਣੇ ਲਈ ਕੁੱਝ ਟਿੱਚੇ ਮਿੱਥ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਹੈ, ਫ਼ਿਲਮਾਂ ਵਿੱਚ ਕੰਮ ਕਰਨਾ।
ਸੰਨਿਆਸ ਲੈਣ ਤੋਂ ਬਾਅਦ ਰੋਨਾਲਡੋ ਕਰ ਸਕਦੇ ਹਨ ਐਕਟਿੰਗ - ਕ੍ਰਿਸਟਿਆਨੋ ਰੋਨਾਲਡੋ
ਕ੍ਰਿਸਟਿਆਨੋ ਰੋਨਾਲਡੋ ਨੇ ਕਿਹਾ ਹੈ ਕਿ ਉਨ੍ਹਾਂ ਨੇ ਖ਼ੁਦ ਲਈ ਕੁੱਝ ਟਿੱਚੇ ਤੈਅ ਕੀਤੇ ਹਨ ਜਿੰਨ੍ਹਾਂ ਵਿੱਚੋਂ ਇੱਕ ਫ਼ਿਲਮਾਂ ਵਿੱਚ ਕੰਮ ਕਰਨਾ ਵੀ ਹੈ।
ਸੰਨਿਆਸ ਤੋਂ ਬਾਅਦ ਰੋਨਾਲਡੋ ਕਰ ਸਕਦੇ ਹਨ ਐਕਟਿੰਗ
ਇਟਲੀ ਦੇ ਫ਼ੁੱਟਬਾਲ ਕਲੱਬ ਯੂਵੈਂਟਸ ਲਈ ਖੇਡਣ ਵਾਲੇ ਦੁਨੀਆਂ ਦੇ ਮਹਾਨ ਫ਼ੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਰੋਨਾਲਡੋ ਵੀ ਹੁਣ ਕੁੱਝ ਸਮੇਂ ਤੱਕ ਖੇਡਣਾ ਚਾਹੁੰਦੇ ਹਨ ਅਤੇ ਫ਼ਿਰ ਫ਼ੁੱਟਬਾਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹਨ।
ਰੋਨਾਲਡੋ ਨੇ 2018 ਵਿੱਚ ਯੂਵੈਂਟਸ ਦੇ ਨਾਲ ਸਮਝੌਤਾ ਕਰਨ ਤੋਂ ਪਹਿਲਾਂ ਸਪੈਨਿਸ਼ ਕਲੱਬ ਰਿਅਲ ਮੈਡ੍ਰਿਡ ਦੇ ਨਾਲ 3 ਵਾਰ ਚੈਂਪੀਅਨਜ਼ ਲੀਗ ਖਿਤਾਬ ਜਿੱਤਿਆ। ਉਹ 5 ਵਾਰ ਬਾਲੋਨ ਡੀ'ਆਰ ਪੁਰਸਕਾਰ ਜਿੱਤੇ ਚੁੱਕੇ ਹਨ।