ਰੋਮ: ਇਟਲੀ ਦੇ ਖੇਡ ਮੰਤਰੀ ਵਿੰਸੇਂਜੋ ਸਪਾਡਾਫੋਰਾ ਨੇ ਪੁਸ਼ਟੀ ਕੀਤੀ ਹੈ ਕਿ ਕੋਪਾ ਇਟਾਲਿਆ ਸੈਮੀਫ਼ਾਇਨਲ ਮੁਕਾਬਲੇ 12 ਜੂਨ ਤੋਂ ਸ਼ੁਰੂ ਹੋਣਗੇ। ਉੱਥੇ ਕੋਪਾ ਇਟਾਲਿਆ ਫ਼ਾਇਨਲ 17 ਜੂਨ ਤੋਂ ਖੇਡਿਆ ਜਾਵੇਗਾ।
ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਸੈਮੀਫ਼ਾਇਨਲ ਦੇ ਪਹਿਲੇ ਲੈਗ ਵਿੱਚ ਫ਼ਰਵਰੀ ਵਿੱਚ ਏਸੀ ਮਿਲਾਨ ਨੇ ਸੈਨ ਸਿਰੋ ਵਿੱਚ ਜੁਵੈਂਤਿਸ ਦੇ ਨਾਲ 1-1 ਦਾ ਡਰਾਅ ਖੇਡਿਆ ਸੀ, ਪਰ ਨੇਪੋਲੀ ਨੇ ਇੰਟਰ ਮਿਲਾਨ ਨੂੰ 1-0 ਨਾਲ ਹਰਾਇਆ ਸੀ।
ਉੱਥੇ ਇਸ ਮੈਚ ਤੋਂ ਬਾਅਦ ਕੋਵਿਡ-19 ਮਹਾਂਮਾਰੀ ਦੇ ਕਾਰਨ ਇਸ ਨੂੰ ਮਾਰਚ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਦੇਸ਼ ਵਿੱਚ ਇਸੇ ਮਹੀਨੇ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਹੁਣ ਫੁੱਟਬਾਲ ਦੀ ਵੀ ਵਾਪਸੀ ਹੋ ਰਹੀ ਹੈ।
ਇਟਲੀ 'ਚ ਫੁੱਟਬਾਲ ਦੀ ਵਾਪਸੀ, ਕੋਪਾ ਇਟਾਲਿਆ ਸੈਮੀਫ਼ਾਇਨਲ ਦੀ ਤਾਰੀਖ਼ ਦਾ ਹੋਇਆ ਐਲਾਨ ਨਵੇਂ ਕੈਲੰਡਰ ਮੁਤਾਬਕ 12 ਜੂਨ ਨੂੰ ਜੁਵੈਂਤਿਸ ਦਾ ਸਾਹਮਣਾ ਏਸੀ ਮਿਲਾਨ ਨਾਲ ਜਦਕਿ ਇਸ ਤੋਂ ਇਲਾਵਾ ਅਗਲੇ ਦਿਨ ਨੇਪੋਲੀ ਦਾ ਸਾਹਮਣਾ ਇੰਟਰ ਮਿਲਾਨ ਨਾਲ, ਜਿਸ ਤੋਂ ਬਾਅਦ ਕੋਪਾ ਇਟਾਲਿਆ ਦਾ ਫ਼ਾਇਨਲ ਦਾ ਫ਼ਾਇਨਲ 17 ਜੂਨ ਨੂੰ ਖੇਡਿਆ ਜਾਵੇਗਾ।
ਸੇਰੀ ਏ 20 ਜੂਨ ਨੂੰ ਵਾਪਸ ਆਵੇਗੀ
ਕੋਪਾ ਇਟਾਲਿਆ ਤੋਂ ਇਲਾਵਾ ਸੇਰੀ-ਏ ਨੂੰ ਲੈ ਕੇ ਵੀ ਐਲਾਨ ਕੀਤਾ ਗਿਆ ਹੈ, ਜਿਸ ਮੁਤਾਬਕ ਸੇਰੀ ਏ ਲੀਗ ਦੇ ਮੈਚ 20 ਜੂਨ ਤੋਂ ਸ਼ੁਰੂ ਹੋਣਗੇ। ਇਟਲੀ ਦੇ ਖੇਡ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਥੋਂ ਦੀ ਸਭ ਤੋਂ ਪਸੰਦੀਦਾ ਅਤੇ ਮਸ਼ਹੂਰ ਫੁੱਟਬਾਲ ਲੀਗ ਸੇਰੀ ਏ ਫ਼ਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸੇਰੀ ਏ ਦਾ ਸੈਸ਼ਨ 20 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। 3 ਮਹੀਨੇ ਦੇ ਅੰਤਰਾਲ ਦੇ ਬਾਅਦ ਤੋਂ ਬਾਅਦ ਇੱਥੇ ਫੁੱਟਬਾਲ ਦੇ ਮੈਚ ਖੇਡੇ ਜਾਣਗੇ, ਕਿਉਂਕਿ ਮਾਰਚ ਦੇ ਮਹੀਨੇ ਵਿੱਚ ਇਥੇ ਆਖ਼ਰੀ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪਹਿਲਾ ਮੁਕਾਬਲਾ ਖੇਡਿਆ ਗਿਆ ਸੀ।
ਸਰਕਾਰ ਨੇ ਵੀ ਇਹ ਫ਼ੈਸਲਾ ਕੀਤਾ ਹੈ ਕਿ ਇਸ ਮਹੀਨੇ ਤੋਂ ਖਿਡਾਰੀ ਟ੍ਰੇਨਿੰਗ ਵੀ ਕਰ ਸਕਦੇ ਹਨ। ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਖੇਡ ਮੰਤਰੀ ਨੇ ਐਲਾਨ ਕੀਤਾ ਹੈ ਕਿ 2019-20 ਦੇ ਅਭਿਆਨ ਦੇ ਲਈ ਅਗਲੇ ਮਹੀਨੇ ਤੋਂ ਸ਼ੁਰੂਆਤ ਕਰਨੀ ਹੈ।