ਪੰਜਾਬ

punjab

ETV Bharat / sports

ਚੈਪੀਂਅਨਸ ਲੀਗ: ਨਾਕਆਊਟ ’ਚ ਪਹੁੰਚੀ ਰਿਆਲ ਮੈਡ੍ਰਿਡ - Real Madrid

ਰਿਆਲ ਮੈਡ੍ਰਿਡ ਮੋਂਸ਼ੇਗਲਾਬਾਖ ਨੂੰ 2-0 ਨਾਲ ਹਰਾ ਕੇ ਲਗਾਤਾਰ 24ਵੀਂ ਬਾਰ ਚੈਪੀਂਅਨਸ ਲੀਗ ਦੇ ਨਾਕਆਊਟ ’ਚ ਪਹੁੰਚ ਗਈ ਹੈ।

ਤਸਵੀਰ
ਤਸਵੀਰ

By

Published : Dec 10, 2020, 2:00 PM IST

ਮੈਡ੍ਰਿਡ: ਪਹਿਲੇ ਹਾਫ਼ ’ਚ ਕਰੀਮ ਬੇਂਜੀਮਾ ਦੇ ਦੋ ਗੋਲਾਂ ਦੀ ਮਦਦ ਨਾਲ ਰਿਆਲ ਮੈਡ੍ਰਿਡ ਨੇ ਬੋਰੂਸਿਆ ਮੋਂਸ਼ੇਗਲਾਬਾਖ ਨੂੰ 2-0 ਨਾਲ ਹਰਾ ਦਿੱਤਾ, ਜਿਸ ਨਾਲ ਟੀਮ ਚੈਪੀਂਅਨਸ ਲੀਗ ਤੋਂ ਜਲਦੀ ਬਾਹਰ ਹੋਣ ਤੋਂ ਬੱਚ ਗਈ।

ਮੈਡ੍ਰਿਡ ਨੂੰ ਅਗਲੇ ਦੌਰ ’ਚ ਪਹੁੰਚਣ ਲਈ ਇਹ ਮੈਚ ਹਰ ਹਾਲਤ ’ਚ ਜਿੱਤਣਾ ਜ਼ਰੂਰੀ ਸੀ। ਇਸ ਜਿੱਤ ਦੇ ਨਾਲ ਟੀਮ ਲਗਾਤਾਰ 24ਵੀਂ ਬਾਰ ਚੈਪੀਂਅਨਸ ਲੀਗ ਦੇ ਨਾਕਆਊਟ ’ਚ ਪਹੁੰਚ ਗਈ ਹੈ।

ਇਸ ਜਿੱਤ ਨਾਲ ਕੋਚ ਜਿਨੇਦੀਨ ਜਿਦਾਨ ਨੇ ਸੁੱਖ ਦਾ ਸਾਹ ਲਿਆ ਹੋਵੇਗਾ ਜੋ ਚੈਪੀਂਅਨਸ ਲੀਗ ਅਤੇ ਸਪੈਨਿਸ਼ ਲੀਗ ’ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਲੋਚਕਾਂ ਦੇ ਨਿਸ਼ਾਨੇ ’ਤੇ ਸਨ।

ਗਲਾਬਾਖ਼ ਵੀ ਪਹਿਲੀ ਵਾਰ ਆਖ਼ਰੀ 16 ’ਚ ਪਹੁੰਚੀ ਹੈ। ਉਸਦੇ ਅਤੇ ਸ਼ਖਤਾਰ ਦੋਨੇਤਸਕ ਦੇ ਬਰਾਬਰ ਅੰਕ ਸਨ ਪਰ ਇਸ ਦੂਜੇ ਖ਼ਿਲਾਫ਼ ਬਿਹਤਰ ਰਿਕਾਰਡ ਦੇ ਆਧਾਰ ’ਤੇ ਉਨ੍ਹਾਂ ਨੇ ਆਖ਼ਰੀ 16 ’ਚ ਜਗ੍ਹਾ ਬਣਾਈ।

ਸ਼ਖਤਾਰ ਨੇ ਇੰਟਰ-ਮਿਲਾਨ ਨਾਲ ਗੋਲ ਤੋਂ ਬਿਨਾਂ ਡ੍ਰਾ ਖੇਡਿਆ।

ABOUT THE AUTHOR

...view details