ਜੇਨੇਵਾ : ਯੂਨੀਅਨ ਆਫ਼ ਯੂਰਪੀਅਨ ਫ਼ੁੱਟਬਾਲ ਐਸੋਸੀਏਸ਼ਨ (ਯੂਈਐੱਫ਼ਏ) ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਹੋਏ ਚੈਂਪੀਅਨਜ਼ ਲੀਗ ਦੇ ਮੈਚਾਂ ਨੂੰ 7 ਤੇ 8 ਅਗਸਤ ਨੂੰ ਕਰਵਾਉਣ ਉੱਤੇ ਵਿਚਾਰ ਕਰ ਰਿਹਾ ਹੈ।
ਮੀਡਿਆ ਰਿਪੋਰਟਾਂ ਮੁਤਾਬਕ ਰਾਉਂਡ-16 ਦੇ ਬਾਕੀ ਮੈਚ 7 ਅਤੇ 8 ਅਗਸਤ ਨੂੰ ਖੇਡੇ ਜਾਣਗੇ ਜਦਕਿ ਇਸ ਤੋਂ ਬਾਅਦ ਬਾਕੀ 3 ਦਿਨਾਂ ਵਿੱਚ ਮੈਚ ਹੋਣਗੇ ਅਤੇ ਇਸ ਦਾ ਫ਼ਾਇਨਲ ਮੈਚ 29 ਅਗਸਤ ਨੂੰ ਖੇਡਿਆ ਜਾਵੇਗਾ।
ਲੀਗ ਦੇ ਫ਼ਾਇਨਲ ਮੁਕਾਬਲੇ 18 ਤੋਂ ਲੈ ਕੇ 22 ਅਗਸਤ ਤੱਕ ਇਸਤਾਨਬੁਲ ਵਿੱਚ ਖੇਡੇ ਜਾਣਗੇ। ਇਸ ਨਾਲ ਚੈਂਪੀਅਨਜ਼ ਲੀਗ 2020/21 ਸੀਜ਼ਨ ਦੇ ਗਰੁੱਪ ਪੜਾਅ ਮੈਚ 20 ਅਕਤੂਬਰ ਤੱਕ ਦੇ ਲਈ ਮੁਲਤਵੀ ਕਰ ਦਿੱਤੇ ਜਾਣਗੇ।
ਚੈਂਪੀਅਨਜ਼ ਲੀਗ ਦਾ ਫ਼ਾਇਨਲ 30 ਮਈ ਨੂੰ ਇਸਤਾਨਬੁਲ ਵਿੱਚ ਹੋਣਾ ਸੀ। ਹਾਲਾਂਕਿ ਕੋਰੋਨਾ ਵਾਇਰਸ ਕਰ ਕੇ ਇਸ ਨੂੰ ਮੁਲਤਵੀ ਕਰ ਦਿੱਤਾ ਸੀ ਜਦ ਕਿ ਰਾਉਂਡ 16 ਦੇ ਦੂਸਰੇ ਰਾਉਂਡ ਦੇ ਮੁਕਾਬਲੇ ਵੀ ਹੁਣੇ ਖੇਡੇ ਜਾਣੇ ਸਨ।
ਇਸ ਤੋਂ ਪਹਿਲਾਂ, ਇਹ ਅਫ਼ਵਾਹ ਫ਼ੈਲ ਗਈ ਸੀ ਕਿ ਫ਼ਾਇਨਲ 3 ਅਗਸਤ ਨੂੰ ਹੋਵੇਗਾ, ਪਰ ਯੂਈਐਫ਼ਏ ਦੇ ਚੇਅਰਮੈਨ ਅਲੈਗਜੈਂਡਰ ਸੈਫ਼ਰੀਨ ਨੇ ਇਸ ਤੋਂ ਮਨ੍ਹਾਂ ਕਰ ਦਿੱਤਾ ਸੀ।
ਯੂਈਐੱਫ਼ਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਜਿਹੀਆਂ ਖ਼ਬਰਾਂ ਹਨ ਕਿ ਯੂਈਐੱਫ਼ਏ ਅਲੈਗਜੈਂਡਰ ਸੈਫ਼ਰੀਨ ਨੇ ਜਰਮਨੀ ਵਿੱਚ ਜੈਡਡੀਐੱਫ਼ ਨੂੰ ਕਿਹਾ ਕਿ ਯੂਈਐੱਫ਼ਏ ਚੈਂਪੀਅਨਜ਼ ਲੀਗ 3 ਅਗਸਤ ਨੂੰ ਖ਼ਤਮ ਹੋਵੇਗਾ। ਇਸ ਸਹੀ ਨਹੀਂ ਹੈ।