ਨਵੀਂ ਦਿੱਲੀ : ਬ੍ਰਾਜ਼ੀਲ ਫ਼ੁੱਟਬਾਲ ਟੀਮ ਨੇ ਮੰਗਲਵਾਰ ਨੂੰ ਕੋਪਾ ਅਮਰੀਕਾ-2019 ਦੇ ਆਪਣੇ ਦੂਸਰੇ ਮੈਚ ਵਿੱਚ ਵੈਨੇਜ਼ੁਏਲਾ ਵਿਰੁੱਧ ਗੋਲ ਰਹਿਤ ਡਰਾਅ ਖੇਡਿਆ। ਇਸ ਮੈਚ ਦੇ ਖ਼ਤਮ ਹੋਣ ਤੋਂ ਬਾਅਦ ਦਰਸ਼ਕਾਂ ਨੇ ਮੇਜ਼ਬਾਨ ਟੀਮ ਦੇ ਖਿਡਾਰੀਆਂ ਵਿਰੁੱਧ ਹੂਟਿੰਗ ਵੀ ਕੀਤੀ।
ਜਾਣਕਾਰੀ ਮੁਤਾਬਕ ਇਸ ਮੈਚ ਵਿੱਚ ਬ੍ਰਾਜ਼ੀਲ ਦੇ ਖਿਡਾਰੀਆਂ ਨੇ ਦੋ ਵਾਰ ਗੇਂਦ ਨੂੰ ਗੋਲ ਵਿੱਚ ਪਾਇਆ, ਪਰ ਦੋ ਵਾਰ ਰੈਫ਼ਰੀ ਨੇ ਵੀਏਆਰ ਦੀ ਮਦਦ ਲੈਣ ਤੋਂ ਬਾਅਦ ਗੋਲ ਨਹੀਂ ਦਿੱਤਾ। ਬ੍ਰਾਜ਼ੀਲ ਨੇ ਸ਼ੁਰੂਆਤ ਤੋਂ ਹੀ ਜ਼ਿਆਦਾ ਬਾਲ ਪੁਜਿਸ਼ਨ 'ਤੇ ਰੱਖਿਆ। ਵੈਨੇਜ਼ੁਏਲਾ ਨੇ ਕਾਉਂਟਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਰਹੇ।