ਪੰਜਾਬ

punjab

ETV Bharat / sports

ਬੋਲੀਵੀਆ ਫੁੱਟਬਾਲ ਫ਼ੈਡਰੇਸ਼ਨ ਦਾ ਪ੍ਰਧਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਗ੍ਰਿਫ਼ਤਾਰ

ਵੀਰਵਾਰ ਨੂੰ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਦੌਰਾਨ ਬੋਲੀਵੀਆ ਫੁੱਟਬਾਲ ਫ਼ੈਡਰੇਸ਼ਨ ਦੇ ਆਰਜ਼ੀ ਪ੍ਰਧਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠਾਂ ਗ੍ਰਿਫ਼ਤਾਰ ਕਰ ਲਿਆ ਹੈ।

ਬੋਲੀਵੀਆ ਫੁੱਟਬਾਲ ਫ਼ੈਡਰੇਸ਼ਨ ਦਾ ਪ੍ਰਧਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਗ੍ਰਿਫ਼ਤਾਰ
ਬੋਲੀਵੀਆ ਫੁੱਟਬਾਲ ਫ਼ੈਡਰੇਸ਼ਨ ਦਾ ਪ੍ਰਧਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਗ੍ਰਿਫ਼ਤਾਰ

By

Published : Nov 14, 2020, 10:38 AM IST

ਲਾ ਪਾਜ (ਬੋਲੀਵੀਆ): ਵੀਰਵਾਰ ਨੂੰ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਦੌਰਾਨ ਦੇਸ਼ ਦੀ ਫੁੱਟਬਾਲ ਫ਼ੈਡਰੇਸ਼ਨ ਦੇ ਆਰਜ਼ੀ ਪ੍ਰਧਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਬੋਲੀਵੀਆ ਦੇ ਜਾਂਚ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਹੈ।

ਫ਼ੈਡਰੇਸ਼ਨ ਦੇ ਆਰਜੀ ਪ੍ਰਧਾਨ ਮਾਰਕੋਸ ਰੋਡਰਿਗਜ਼ ਨੂੰ ਲਾ ਪਾਜ ਵਿੱਚ ਹਰਨਾਂਡੋ ਸਿਲੇਸ ਸਟੇਡੀਅਮ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਬੋਲੀਵੀਆ ਮੈਚ ਖੇਡ ਰਿਹਾ ਸੀ। ਮੈਚ ਵਿੱਚ ਇਕਵੇਡੋਰ ਨੇ ਬੋਲੀਵੀਆ ਨੂੰ 3-2 ਦੇ ਫ਼ਰਕ ਨਾਲ ਹਰਾ ਦਿੱਤਾ ਹੈ।

ਬੋਲੀਵੀਆ ਫੁੱਟਬਾਲ ਫ਼ੈਡਰੇਸ਼ਨ ਦੀ ਕਾਰਜਕਾਰੀ ਕਮੇਟੀ ਮੈਂਬਰ ਰੋਲੈਂਡੋ ਆਰਮਾਇਓ ਨੇ ਰੇਡੀਓ ਫਿਡੇਸ ਤੋਂ ਗ੍ਰਿਫ਼ਤਾਰੀ ਦੀ ਪੁਸ਼ਟੀ ਵੀ ਕੀਤੀ ਹੈ।

ਸਥਾਨਕ ਮੀਡੀਆ ਵੱਲੋਂ ਇਥੇ ਜਾਰੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਮੈਚ ਦੇ ਦੌਰਾਨ ਪੁਲਿਸ ਅਧਿਕਾਰੀ, ਰੋਡਰਿਗਜ਼ ਨੂੰ ਲੈ ਕੇ ਜਾ ਰਹੇ ਹਨ। ਦੱਸ ਦਈਏ, ਫ਼ੈਡਰੇਸ਼ਨ ਦੇ ਪ੍ਰਧਾਨ ਸੀਜਰ ਸੇਲਿਨਾਸ ਦੀ ਜੁਲਾਈ ਵਿੱਚ ਕੋਵਿਡ-19 ਕਾਰਨ ਮੌਤ ਤੋਂ ਬਾਅਦ ਰੋਡਰਿਗਜ਼ ਨੂੰ ਆਰਜ਼ੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

ABOUT THE AUTHOR

...view details