ਬਾਰਸੀਲੋਨਾ : ਮੌਜੂਦਾ ਚੈਂਪੀਅਨ ਐੱਫ਼.ਸੀ ਬਾਰਸੀਲੋਨਾ ਦੇ ਵਧੀਆ ਪ੍ਰਦਰਸ਼ਨ ਦੇ ਦਮ ਤੇ ਸਨਿੱਚਰਵਾਰ ਨੂੰ ਫ਼ੁੱਟਬਾਲ ਦੀ ਸਪੈਨਿਸ਼ ਲੀਗ ਦੇ 31ਵੇਂ ਦੌਰ ਦੇ ਮੈਚ ਵਿੱਚ ਐਟਲੇਟਿਕੋ ਮੈਡ੍ਰਿਡ ਨੂੰ 2-0 ਨਾਲ ਹਰਾਇਆ।
ਬਾਰਸੀਲੋਨਾ ਨੇ ਰੁਮਾਂਚਕ ਮਾਮਲੇ ਵਿੱਚ ਐਟਲੇਟਿਕੋ ਨੂੰ ਹਰਾਇਆ - Barcelona
ਸਪੇਨ ਦੇ ਬਾਰਸੀਲੋਨਾ ਵਿਖੇ ਸਥਿਤ ਚੈਂਪ ਨਿਉ ਮੈਦਾਨ 'ਤੇ ਫ਼ੁੱਟਬਾਲ ਦੀ ਸਪੈਨਿਸ਼ ਲੀਗ ਦੇ 31ਵੇਂ ਮੁਕਾਬਲੇ ਵਿੱਚ ਬਾਰਸੀਲੋਨਾ ਨੇ ਐਟਲੇਟਿਕੋ ਨੂੰ 2-0 ਨਾਲ ਮਾਤ ਦਿੱਤੀ।
ਬਾਰਸੀਲੋਨਾ ਨੇ ਰੁਮਾਂਚਕ ਮਾਮਲੇ ਵਿੱਚ ਐਟਲੇਟਿਕੋ ਨੂੰ ਹਰਾਇਆ
ਇਸ ਮੁਕਾਬਲੇ ਦੇ 28ਵੇਂ ਮਿੰਟ ਵਿੱਚ ਸਟ੍ਰਾਇਕਰ ਐਟਲੇਟਿਕੋ ਡਿਏਗੋ ਕੋਸਟਾ ਨੂੰ ਰੈੱਡ ਕਾਰਡ ਮਿਲਿਆ ਜਿਸ ਤੋਂ ਬਾਅਦ ਟੀਮ ਨੂੰ 10 ਖਿਡਾਰੀਆਂ ਨਾਲ ਹੀ ਖੇਡਣਾ ਪਿਆ।
ਜਾਣਕਾਰੀ ਮੁਤਾਬਕ ਇਸ ਅਹਿਮ ਜਿੱਤ ਨੇ 2018-19 ਸੀਜ਼ਨ ਵਿੱਚ ਵੀ ਬਾਰਸੀਲੋਨਾ ਦਾ ਚੈਂਪੀਅਨ ਬਣਨਾ ਲਗਭਗ ਤੈਅ ਕਰ ਦਿੱਤਾ ਹੈ। ਸੂਚੀ ਵਿੱਚ ਚੋਟੀ 'ਤੇ ਪਹੁੰਚੀ ਬਾਰਸੀਲੋਨਾ ਦੇ 73 ਅੰਕ ਹੋ ਗਏ ਹਨ ਜਦਕਿ ਐਟਲੇਟਿਕੋ 62 ਅੰਕਾਂ ਦੇ ਨਾਲ ਦੂਸਰੇ ਸਥਾਨ 'ਤੇ ਹੈ।
ਜੇ ਬਾਰਸੀਲੋਨਾ ਦੀ ਟੀਮ ਇਸ ਸੀਜ਼ਨ ਵਿੱਚ ਖ਼ਿਤਾਬ ਜਿੱਤਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਪਿਛਲੇ 7 ਸਾਲਾਂ ਵਿੱਚ ਇਹ ਉਸ ਦਾ 5ਵਾਂ ਖ਼ਿਤਾਬ ਹੋਵੇਗਾ।
Last Updated : Apr 7, 2019, 11:51 PM IST