ਕੋਲਕਾਤਾ : ਡੈਵਿਡ ਵਿਲਿਅਮਜ਼ ਦੇ ਇਕਲੌਤੇ ਗੋਲ ਦੀ ਮਦਦ ਨਾਲ ਮੇਜ਼ਬਾਨ ਏਟੀਕੇ ਨੇ ਬੁੱਧਵਾਰ ਨੂੰ ਵਿਵੇਕਾਨੰਦ ਯੂਵਾ ਭਾਰਤੀ ਕ੍ਰੀੜਾਗਨ ਵਿੱਚ ਖੇਡੇ ਗਏ ਇੰਡੀਅਨ ਸੁਪਰ ਲੀਗ ਦੇ 6ਵੇਂ ਸੀਜ਼ਨ ਦੇ ਮੈਚ ਵਿੱਚ ਮੌਜੂਦਾ ਚੈਂਪੀਅਨ ਬੈਂਗਲੁਰੂ ਐੱਫ਼ਸੀ ਨੂੰ 1-0 ਨਾਲ ਹਰਾ ਕੇ ਜਿੱਤ ਦੇ ਨਾਲ ਕ੍ਰਿਸਮਿਸ ਦਾ ਜਸ਼ਨ ਮਨਾਇਆ। ਦੋ ਵਾਰ ਦੀ ਚੈਂਪੀਅਨ ਏਟੀਕੇ ਦੀ 10 ਮੈਚਾਂ ਵਿੱਚ ਇਹ 5ਵੀਂ ਜਿੱਤ ਹੈ ਅਤੇ ਟੀਮ ਹੁਣ 18 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਚੋਟੀ ਉੱਤੇ ਹੈ। ਇਸ ਸੀਜ਼ਨ ਵਿੱਚ ਏਟੀਕੇ ਹੀ ਇਕੋਲਤੀ ਅਜਿਹੀ ਟੀਮ ਹੈ ਜੋ ਆਪਣੇ ਘਰ ਵਿੱਚ ਹੁਣ ਤੱਕ ਜੇਤੂ ਰਹੀ ਹੈ।
ਏਟੀਕੇ ਨੇ ਇਸ ਤੋਂ ਪਹਿਲਾਂ ਆਈਐੱਸਐੱਲ ਇਤਿਹਾਸ ਵਿੱਚ ਬੈਂਗਲੁਰੂ ਵਿਰੁੱਧ 4 ਮੈਚ ਖੇਡੇ ਸਨ ਅਤੇ ਚਾਰੋਂ ਮੈਚਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ 2 ਵਾਰ ਦੀ ਚੈਂਪੀਅਨ ਨੇ ਇਸ ਵਾਰ ਇਸ ਨੂੰ ਤੋੜ ਦਿੱਤਾ ਅਤੇ ਬੈਂਗਲੁਰੂ ਵਿਰੁੱਧ ਆਈਐੱਸਐੱਲ ਦੇ ਇਤਿਹਾਸ ਦੀ ਪਹਿਲੀ ਜਿੱਤ ਦਰਜ ਕੀਤੀ ਹੈ।
ਮੌਜੂਦਾ ਚੈਂਪੀਅਨ ਬੈਂਗਲੁਰੂ ਨੂੰ 10 ਮੈਚਾਂ ਵਿੱਚ ਦੂਸਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਦੇ 16 ਅੰਕ ਹਨ ਅਤੇ ਉਹ ਤੀਸਰੇ ਨੰਬਰ ਉਤੇ ਹੈ।
ਏਟੀਕੇ ਨੇ ਦੂਸਰੇ ਮਿੰਟ ਵਿੱਚ ਹੀ ਬੈਂਗਲੁਰੂ ਉੱਤੇ ਹਮਲਾ ਕਰ ਦਿੱਤਾ। ਰਾਏ ਕ੍ਰਿਸ਼ਨਾ ਆਪਣੇ ਸਾਥੀ ਡੈਵਿਡ ਵਿਲਿਅਮਜ਼ ਦੇ ਕੋਲ ਗੋਲ ਕਰਨ ਦੇ ਲਈ ਅੱਗੇ ਵੱਧੇ, ਪਰ ਲਾਇਨਮੈਨ ਨੇ ਉਨ੍ਹਾਂ ਨੂੰ ਆਫ਼ ਸਾਇਡ ਐਲਾਨ ਦਿੱਤਾ।
ਇਸ ਦੇ ਨਾਲ 10 ਮਿੰਟਾਂ ਬਾਅਦ ਬੈਂਗਲੁਰੂ ਐੱਫ਼ਸੀ ਦੇ ਕਪਤਾਨ ਸੁਨੀਲ ਛੇਤਰੀ ਗੋਲ ਕਰਨ ਲਈ ਅੱਗੇ ਵਧੇ, ਪਰ ਉਹ ਵੀ ਆਫ਼ ਸਾਇਡ ਐਲਾਨੇ ਗਏ। 23ਵੇਂ ਮਿੰਟ ਵਿੱਚ ਬੈਂਗਲੁਰੂ ਨੂੰ ਫ੍ਰੀ-ਕਿੱਕ ਮਿਲੀ ਅਤੇ ਦਿਮਾਸ ਡੇਲਗਾਡੋ ਦਾ ਸ਼ਾਟ ਟਾਰਗੇਟ ਤੋਂ ਦੂਰ ਰਿਹ ਗਿਅ।