ਪੰਜਾਬ

punjab

ETV Bharat / sports

ਮੈਸੀ ਤੋਂ ਬਿਨਾਂ ਹੀ ਜਰਮਨੀ ਦਾ ਸਾਹਮਣਾ ਕਰੇਗੀ ਅਰਜਨਟੀਨਾ - absence of messi

ਅਰਜਨਟੀਨਾ ਦੀ ਟੀਮ ਜਰਮਨੀ ਵਿਰੁੱਧ ਇੱਕ ਦੌਸਤਾਨਾ ਮੈਚ ਖੇਡਣ ਡਾਰਟਮੰਡ ਜਾਵੇਗਾ ਉਹ ਆਪਣੇ ਮਸ਼ਹੂਰ ਕਪਤਾਨ ਲਿਓਨਲ ਮੈਸੀ ਬਿਨਾਂ ਖੇਡਣ ਉੱਤਰੇਗੀ।

ਮੈਸੀ ਤੋਂ ਬਿਨਾਂ ਹੀ ਜਰਮਨੀ ਦਾ ਸਾਹਮਣਾ ਕਰੇਗੀ ਅਰਜਨਟੀਨਾ

By

Published : Oct 9, 2019, 9:33 PM IST

ਡਾਰਟਮੰਡ : ਅਰਜਨਟੀਨਾ ਦੀ ਟੀਮ ਆਪਣੇ ਦਿੱਗਜਡ ਕਪਤਾਨ ਲਿਓਨਲ ਮੈਸੀ ਦੇ ਬਿਨਾਂ ਹੀ ਜਰਮਨੀ ਟੀਮ ਵਿਰੁੱਧ ਇੱਕ ਦੋਸਤਾਨਾ ਮੈਚ ਖੇਡਣ ਉੱਤੇਰਗੀ। ਜਾਣਕਾਰੀ ਮੁਤਾਬਕ ਸਪੈਨਿਸ਼ ਕਲੱਬ ਏਸੀ ਬਾਰਸੀਲੋਨਾ ਦੇ ਸਟਾਰ ਸਟ੍ਰਾਇਕਰ ਮੈਸੀ ਨੂੰ ਦੱਖਣੀ ਅਮਰੀਕੀ ਫ਼ੁੱਟਬਾਲ ਕੰਨਫ਼ੈਡਰੇਸ਼ਨ (ਕੋਨਮੇਬੋਲ) ਨੇ 3 ਮਹੀਨਿਆਂ ਲਈ ਰੋਕ ਲਾਈ ਹੋਈ ਹੈ।

ਇਸ ਸਾਲ ਹੋਏ ਕੋਪਾ ਅਮਰੀਕਾ ਟੂਰਨਾਮੈਂਟ ਦੌਰਾਨ ਮੈਸੀ ਨੇ ਸੰਗਠਨ ਦੀ ਆਲੋਚਨਾ ਕੀਤੀ ਸੀ ਜਿਸ ਕਾਰਨ ਉਨ੍ਹਾਂ ਨੂੰ ਕੋਨਮੇਬੋਲ ਨੇ 3 ਮਹੀਨਿਆਂ ਲਈ ਰੋਕ ਲਾ ਦਿੱਤੀ ਸੀ। ਅਰਜਨਟੀਨਾ ਦੇ ਕੋਟ ਲਿਓਨਲ ਸਕਾਲੋਨੀ ਅਰਜਨਟੀਨਾ ਦੇ 2 ਚੋਟੀ ਦੇ ਕਲੱਬ ਬੋਕਾ ਜੂਨਿਅਰਜ਼ ਅਤੇ ਰਿਵਰ ਪਲੇਟ ਦੇ ਖਿਡਾਰੀਆਂ ਨੂੰ ਵੀ ਟੀਮ ਵਿੱਚ ਸ਼ਾਮਲ ਨਹੀਂ ਕਰ ਸਕੇ ਕਿਉਂਕਿ ਦੋਵੇਂ ਟੀਮਾਂ 22 ਅਕਤੂਬਰ ਨੂੰ ਕੋਪਾ ਲਿਬਟ੍ਰਾਡੋਰੇਸ ਦੇ ਸੈਮੀਫ਼ਾਈਨਲ ਦੀ ਤਿਆਰੀ ਕਰ ਰਹੀਆਂ ਹਨ। ਅਜਿਹੇ ਵਿੱਚ ਜੋੜੀ ਨੂੰ ਤੋੜਣਾ ਸੰਭਵ ਨਹੀਂ ਹੋਵੇਗਾ।

ਮੈਸੀ ਤੋਂ ਬਿਨਾਂ ਹੀ ਜਰਮਨੀ ਦਾ ਸਾਹਮਣਾ ਕਰੇਗੀ ਅਰਜਨਟੀਨਾ

ਹਾਲਾਂਕਿ ਕੋਚ ਪਾਓਲੋ ਡਿਬਾਲਾ ਅਤੇ ਨਿਕੋਲਸ ਓਟਾਮੇਂਡੀ ਉੱਤੇ ਮੈਸੀ ਦੀ ਗ਼ੈਰ-ਹਾਜ਼ਰੀ ਉੱਤੇ ਭਰੋਸਾ ਕਰ ਸਕਦੇ ਹਨ। ਸਕਾਲੋਨੀ ਨੇ ਕਿਹਾ ਕਿ ਜਰਮਨੀ ਸ਼ਕਤੀਸ਼ਾਲੀ ਟੀਮ ਹੈ। ਇਹ ਜਾਨਣਾ ਜ਼ਰੂਰੀ ਹੈ ਕਿ ਅਸੀਂ ਹੁਣ ਕਿੱਥੇ ਖੜ੍ਹੇ ਹਾਂ। ਦੂਸਰੇ ਪਾਸੇ ਜਰਮਨੀ ਦੀ ਟੀਮ ਦੇ ਕਾਫ਼ੀ ਖ਼ਿਡਾਰੀ ਸੱਟਾਂ ਨਾਲ ਜੂਝ ਰਹੇ ਹਨ। ਲੇਰਾਏ ਸੇਨ, ਐਂਟੀਨਿਓ ਰੂਡੀਗਰ ਅਤੇ ਟਾਨੀ ਕਰੂਸ ਸਮੇਤ ਕਈ ਚੋਟੀ ਦੇ ਖਿਡਾਰੀ ਫ਼ਿਲਾਹਾਲ ਜ਼ਖ਼ਮੀ ਹਨ।

ਤੁਹਾਨੂੰ ਦੱਸ ਦਈਏ ਕਿ ਜਰਮਨੀ ਅਤੇ ਅਰਜਨਟੀਨਾ ਦੀ ਟੀਮ 3 ਵਾਰ ਵਿਸ਼ਵ ਕੱਪ ਦੇ ਫ਼ਾਇਨਲ ਵਿੱਚ ਭਿੜ ਚੁੱਕੀ ਹੈ। ਅਰਜਨਟੀਨਾ ਨੇ 1986 ਵਿੱਚ ਜਿੱਤ ਦਰਜ ਕੀਤੀ ਸੀ ਜਦਕਿ ਜਰਮਨੀ ਨੇ 1990 ਅਤੇ 2014 ਵਿੱਚ ਖ਼ਿਤਾਬ ਆਪਣੇ ਨਾਂਅ ਕੀਤਾ ਸੀ।

ਮੈਂ ਹਾਲੇ ਤੱਕ ਸਭ ਤੋਂ ਵਧੀਆ ਫ਼ੁੱਟਬਾਲ ਨਹੀਂ ਖੇਡਿਆ : ਗੁਰਪ੍ਰੀਤ ਸਿੰਘ ਸੰਧੂ

ABOUT THE AUTHOR

...view details