ਬ੍ਰਸੇਲਜ਼: ਵਿੰਗਰ ਲਿਓਰ ਰਿਫਿਲੋਵ ਦੇ ਇੱਕ ਗੋਲ ਦੀ ਬਦੌਲਤ ਰਾਇਲ ਐਂਟਵਰਪ ਨੇ ਕਲੱਬ ਬੂਜ ਨੂੰ 1-0 ਨਾਲ ਹਰਾ ਕੇ ਬੈਲਜੀਅਮ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਮਾਰਚ ਤੋਂ ਬਾਅਦ ਇਹ ਦੇਸ਼ ਵਿੱਚ ਪਹਿਲਾ ਫੁੱਟਬਾਲ ਮੁਕਾਬਲਾ ਸੀ।
ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਹਾਲਾਂਕਿ ਸ਼ਨੀਵਾਰ ਨੂੰ ਇਹ ਮੁਕਾਬਲਾ ਕਿੰਗ ਬਾਓਡੋਇਨ ਸਟੇਡੀਅਮ ਵਿੱਚ ਦਰਸ਼ਕਾਂ ਦੀ ਗ਼ੈਰ ਮੌਜੂਦਗੀ ਵਿੱਚ ਖੇਡਿਆ ਗਿਆ। ਮੈਚ ਦਾ ਇਕਲੌਤਾ ਗੋਲ 25ਵੇਂ ਮਿੰਟ ਵਿੱਚ ਰਿਫੈਲੋਵ ਨੇ ਕੀਤਾ ਜੋ ਸੱਤ ਸਾਲ ਬਰੂਜ਼ ਲਈ ਖੇਡਣ ਤੋਂ ਬਾਅਦ 2 ਸਾਲ ਪਹਿਲਾਂ ਹੀ ਐਂਟਵਰਪ ਨਾਲ ਜੁੜਿਆ ਸੀ।