ਬਾਰਸੀਲੋਨਾ: ਸ਼ਨਿਚਰਵਾਰ ਨੂੰ ਬਾਰਸੀਲੋਨਾ ਦੇ ਮੁੱਖ ਕੋਚ ਰੋਨਾਲਡ ਕੋਏਮਨ ਨੇ ਲਾ ਲੀਗਾ ਵਿੱਚ ਰਿਅਲ ਬੇਟਿਸ ਉੱਤੇ ਆਪਣੀ ਟੀਮ ਦੀ ਜਿੱਤ ਨੂੰ ਬਹੁਤ ਜ਼ਰੂਰੀ ਜਿੱਤ ਦੱਸਿਆ।
ਕੈਟਲਨ ਸਾਇਡ ਨੇ ਅੰਡਲੂਸ਼ਿਅਨ ਸਾਇਡ ਨੂੰ 5-2 ਨਾਲ ਹਰਾਇਆ, ਪਰ ਇਸ ਦੌਰਾਨ ਅਨੁ ਫਟੀ ਦੇ ਖੱਬੇ ਗੋਡੇ ਉੱਤੇ ਸੱਟ ਵੱਜੀ।
ਇਹ ਜਿੱਤ ਜ਼ਰੂਰੀ ਸੀ: ਬਾਰਸੀਲੋਨਾ ਕੋਚ ਕੋਏਮਨ ਬਾਰਸੀਲੋਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ 18 ਸਾਲਾ ਫ਼ਾਰਵਰਡ, ਜਿਸ ਨੂੰ ਹਾਫ਼-ਟਾਇਮ ਵਿੱਚ ਬਦਲਿਆ ਗਿਆ, ਹੁਣ ਉਨ੍ਹਾਂ ਦੀ ਸਰਜਰੀ ਹੋਵੇਗੀ। ਕੋਚ ਰੋਨਾਲਡ ਕੇਏਮੈਨ ਨੇ ਫ਼ੇਟੀ ਦੇ ਸਥਾਨ ਉੱਤੇ ਲਿਓਨਲ ਮੈਸੀ ਨੂੰ ਭੇਜਿਆ ਸੀ।
ਉਥੇ ਹੀ ਮੈਚ ਦੌਰਾਨ ਮੈਸੀ ਨੂੰ ਸਟ੍ਰਾਟਿੰਗ ਇਲੈਵਨ ਵਿੱਚ ਨਾ ਰੱਖਣ ਨੂੰ ਲੈ ਕੇ ਕੋਏਮੇਨ ਨੇ ਕਿਹਾ ਕਿ ਅਸੀਂ ਕੱਲ੍ਹ ਤੋਂ ਇਸ ਬਾਰੇ ਗੱਲ ਕਰ ਰਹੇ ਹਾਂ। ਲਿਓ ਇੱਕ ਛੋਟੀ ਜਿਹੀ ਸੱਟ ਨਾਲ ਜੂਝ ਰਹੇ ਹਨ ਅਤੇ ਉਹ ਪਹਿਲਾਂ ਤੋਂ ਹੀ ਫਿੱਟ ਨਹੀਂ ਸਨ। ਇਹੀ ਕਾਰਨ ਹੈ ਕਿ ਅਸੀਂ ਇਸ ਦੇ ਬਾਰੇ ਵਿੱਚ ਗੱਲ ਕੀਤੀ ਅਤੇ ਉਸ ਨੂੰ ਬੈਂਚ ਉੱਤੇ ਬਠਾਉਣ ਦਾ ਫ਼ੈਸਲਾ ਕੀਤਾ। ਕਿਉਂਕਿ ਸਾਨੂੰ ਮੈਚ ਦੌਰਾਨ ਉਸ ਦੀ ਜ਼ਰੂਰਤ ਹੋ ਸਕਦੀ ਹੈ।
ਪਰ ਇਹ ਸਪੱਸ਼ਟ ਹੈ ਕਿ ਜੇ ਮੈਸੀ ਵਰਗਾ ਖਿਡਾਰੀ ਫਿੱਟ ਹੈ ਅਤੇ ਉਸ ਨੂੰ ਕੋਈ ਵੀ ਸਰੀਰਿਕ ਸਮੱਸਿਆ ਨਹੀਂ ਹੈ, ਤਾਂ ਉਹ ਹਮੇਸ਼ਾ ਪਹਿਲੇ ਮਿੰਟ ਵਿੱਚ ਹੀ ਖੇਡੇਗਾ। ਪਰ ਅੱਜ ਅਜਿਹਾ ਨਹੀਂ ਹੋਇਆ, ਕਿਉਂਕਿ ਉਸ ਨੂੰ ਇੱਕ ਛੋਟੀ ਜਿਹੀ ਸਮੱਸਿਆ ਸੀ।
ਮੈਚ ਨੂੰ ਲੈ ਕੇ ਕੋਏਮੇਨ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਇਹ ਬਹੁਤ ਹੀ ਮਹੱਤਵਪੂਰਨ ਜਿੱਤ ਸੀ, ਕਿਉਂਕਿ ਸਾਨੂੰ ਅੰਕਾਂ ਦੀ ਲੋੜ ਸੀ, ਪਰ ਮੈਂ ਖ਼ਾਸ ਰੂਪ ਤੋਂ ਆਪਣੇ ਹਮਲਾਵਰ ਖੇਡ ਤੋਂ ਖ਼ੁਸ਼ ਹਾਂ।