ਦੋਹਾ : ਅਗਲਾ ਫ਼ੀਫ਼ਾ ਫ਼ੁੱਟਬਾਲ ਵਿਸ਼ਵ ਕੱਪ 2022 ਕਤਰ ਵਿਖੇ ਹੋਵੇਗਾ। ਇਸ ਵਿੱਚ 48 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਸਕਦੀਆਂ ਹਨ। ਇਸ ਦੀ ਜਾਣਕਾਰੀ ਫ਼ੀਫ਼ਾ ਨੇ ਇੱਕ ਰਿਪੋਰਟ ਜਾਰੀ ਕਰ ਕੇ ਦਿੱਤੀ ਹੈ। ਫ਼ਿਲਹਾਲ ਵਿਸ਼ਵ ਕੱਪ ਵਿੱਚ 32 ਟੀਮਾਂ ਮੁਤਾਬਕ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਫ਼ੀਫ਼ਾ-2022 ਵਿੱਚ ਟੀਮਾਂ ਦੇ ਖੇਡਣ 'ਤੇ ਆਖ਼ਰੀ ਫ਼ੈਸਲਾ ਫ਼ੀਫ਼ਾ ਦੀ ਜੂਨ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਹੋਵੇਗਾ।
ਫ਼ੀਫ਼ਾ ਵਿਸ਼ਵ ਕੱਪ : 48 ਟੀਮਾਂ ਹੋ ਸਕਦੀਆਂ ਹਨ 2022 ਟੂਰਨਾਮੈਂਟ ਦਾ ਹਿੱਸਾ - Saudi Arab
2022 ਵਿੱਚ ਹੋਣ ਵਾਲੇ ਫ਼ੀਫ਼ਾ ਵਿਸ਼ਵ ਕੱਪ ਵਿੱਚ ਹੁਣ 32 ਟੀਮਾਂ ਦੀ ਬਜਾਇ 48 ਟੀਮਾਂ ਖੇਡ ਸਕਦੀਆਂ ਹਨ।
ਫ਼ੀਫ਼ਾ ਵਿਸ਼ਵ ਕੱਪ 2022।
ਰਿਪੋਰਟਾਂ ਮੁਤਾਬਕ ਫ਼ੀਫ਼ਾ ਵਧੀਆਂ ਹੋਈਆਂ ਟੀਮਾਂ ਲਈ ਬਹਿਰੀਨ, ਕੁਵੈਤ, ਓਮਾਨ, ਸਾਊਦੀ ਅਰਬ ਅਤੇ ਯੂਏਈ ਵਿੱਚ ਨਵੇਂ ਮੈਦਾਨਾਂ ਦੀ ਤਲਾਸ਼ ਕਰ ਰਿਹਾ ਹੈ। ਹਾਲਾਂਕਿ, ਕਤਰ ਨੂੰ ਹੀ ਇੰਨ੍ਹਾਂ ਦੇਸ਼ਾਂ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਹੈ। ਜਿੰਨ੍ਹਾਂ 5 ਦੇਸ਼ਾਂ ਵਿੱਚ ਮੈਦਾਨ ਖ਼ੋਜੇ ਜਾ ਰਹੇ ਹਨ ਉਨ੍ਹਾਂ 'ਚ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਘੱਟੋ-ਘੱਟ 40,000 ਹੋਣੀ ਚਾਹੀਦੀ ਹੈ। ਰਿਪੋਰਟਾਂ ਮੁਤਾਬਕ 10 ਮੈਦਾਨਾਂ ਵਿੱਚ 48 ਟੀਮਾਂ ਦੇ ਮੈਚ ਖੇਡੇ ਜਾਣਗੇ।