ਪੰਜਾਬ

punjab

ETV Bharat / sports

ਕੋਵਿਡ-19 ਨੇ ਲਈ 21 ਸਾਲਾ ਫੁੱਟਬਾਲ ਕੋਚ ਦੀ ਜਾਨ

ਸਪੇਨ ਦੀ ਰਾਜਧਾਨੀ ਮਲਾਗਾ ਦੇ 21 ਸਾਲਾ ਫੁੱਟਬਾਲ ਕੋਚ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਕਲੱਬ ਐਥਲੇਟਿਕੋ ਪੋਰਟਾਡਾ ਦੀ ਜੂਨੀਅਰ ਟੀਮ ਦੇ ਕੋਚ ਫ੍ਰਾਂਸਿਸਕੋ ਗਾਰਸੀਆ ਨੇ ਕੋਰੋਨਾ ਵਾਇਰਸ ਕਾਰਨ ਹਸਪਤਾਲ ਵਿੱਚ ਦਮ ਤੋੜ ਦਿੱਤਾ।

21 year old Football coach death due to COVID-19
ਕੋਵਿਡ-19 ਨੇ ਲਈ 21 ਸਾਲਾ ਫੁੱਟਬਾਲ ਕੋਚ ਦੀ ਜਾਨ

By

Published : Mar 17, 2020, 2:37 AM IST

ਮਲਾਗਾ: ਵਿਸ਼ਵ ਮਹਾਂਮਾਰੀ ਐਲਾਨੀ ਜਾ ਚੁੱਕੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਕਹਿਰ ਮਚਾਇਆ ਹੋਇਆ ਹੈ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਹੁਣ ਦੁਨੀਆ ਭਰ ਦੇ ਕਈ ਦੇਸ਼ਾਂ ਤੱਕ ਪਹੁੰਚ ਕਰ ਚੁੱਕਿਆ ਹੈ। ਚੀਨ ਤੋਂ ਬਾਅਦ ਇਸ ਵਾਇਰਸ ਨੇ ਯੂਰਪ ਵਿੱਚ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਇਸੇ ਵਿੱਚ ਇੱਕ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਸਪੇਨ ਦੀ ਰਾਜਧਾਨੀ ਮਲਾਗਾ ਦੇ ਫੁੱਟਬਾਲ ਕੋਚ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਮਲਾਗਾ ਦੇ ਕਲੱਬ ਐਥਲੇਟਿਕੋ ਪੋਰਟਾਡਾ ਦੀ ਜੂਨੀਅਰ ਟੀਮ ਦੇ ਕੋਚ ਫ੍ਰਾਂਸਿਸਕੋ ਗਾਰਸੀਆ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਦੱਸ ਦਈਏ ਕਿ ਫ੍ਰਾਂਸਿਸਕੋ ਦੀ ਉਮਰ ਸਿਰਫ਼ 21 ਸਾਲ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਸਾਲ 2016 ਤੋਂ ਐਥਲੇਟਿਕੋ ਪੋਟਰਡਾ ਨਾਲ ਜੁੜੇ ਹੋਏ ਸਨ ਅਤੇ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਵੀ ਜੂਝ ਰਹੇ ਸਨ।

ਇਹ ਵੀ ਪੜ੍ਹੋ: ਓਲੰਪਿਕ ਵਿੱਚ ਕੁਆਲੀਫਾਈ ਕਰਨ ਵਾਲੀ ਸਿਮਰਨ ਕੌਰ ਨਾਲ ਖ਼ਾਸ ਗੱਲਬਾਤ

ਇਸ ਤੋਂ ਪਹਿਲਾਂ ਦੀ ਇਰਾਨ ਦੀ ਮਹਿਲਾ ਫੁੱਟਬਾਲ ਖਿਡਾਰਨ ਇਲਹਮ ਸ਼ੇਖੀ ਦੀ ਵੀ ਕੋਰੋਨਾ ਵਾਇਰਸ ਨਾਲ 27 ਫਰਵਰੀ ਨੂੰ ਮੌਤ ਹੋ ਗਈ ਸੀ।

ਦੱਸ ਦਈਏ ਕਿ ਦੁਨੀਆ ਭਰ ਵਿੱਚ ਹੁਣ ਤੱਕ ਇਸ ਵਾਇਰਸ ਨਾਲ 6512 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ ਅਤੇ 170,000 ਤੋਂ ਵੱਧ ਲੋਕ ਇਸ ਨਾਲ ਪ੍ਰਭਾਵਿਤ ਹਨ।

ABOUT THE AUTHOR

...view details