ਨਵੀਂ ਦਿੱਲੀ: ਅਗਲੇ ਸਾਲ 2024 'ਚ ਟੀ-20 ਵਿਸ਼ਵ ਕੱਪ ਖੇਡਿਆ ਜਾਵੇਗਾ। ਸਾਰੀਆਂ ਟੀਮਾਂ ਨੇ ਇਸ ਲਈ ਯੋਜਨਾਵਾਂ ਤਿਆਰ ਕਰ ਲਈਆਂ ਹਨ ਅਤੇ ਇਸ ਦੇ ਲਈ ਕੁਆਲੀਫਾਇਰ ਮੈਚ ਚੱਲ ਰਹੇ ਹਨ, ਪਰ ਜ਼ਿੰਬਾਬਵੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕਿਆ ਹੈ। ਜ਼ਿੰਬਾਬਵੇ ਹੁਣ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਇਸ ਵੱਡੇ ਮੁਕਾਬਲੇ ਦਾ ਹਿੱਸਾ ਨਹੀਂ ਰਹੇਗਾ। ਇਸ ਦੇ ਨਾਲ ਹੀ ਯੂਗਾਂਡਾ ਨੇ ਕੁਆਲੀਫਾਇਰ ਪੜਾਅ ਦੇ ਮੈਚਾਂ ਦੇ ਆਖਰੀ ਦੌਰ ਵਿੱਚ ਰਵਾਂਡਾ ਨੂੰ ਹਰਾ ਕੇ 2024 ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। UGANDA HAVE QUALIFIED FOR THE 2024 T20 WORLD CUP
ਜ਼ਿੰਬਾਬਵੇ ਕੁਆਲੀਫਾਇੰਗ ਟੂਰਨਾਮੈਂਟਾਂ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ: ਜ਼ਿੰਬਾਬਵੇ 2019 ਅਤੇ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਆਪਣੇ ਘਰ ਵਿੱਚ ਆਯੋਜਿਤ ਕੁਆਲੀਫਾਇੰਗ ਟੂਰਨਾਮੈਂਟਾਂ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਿਹਾ। ਇਸ ਤੋਂ ਇਲਾਵਾ, ਉਹ 2021 ਟੀ-20 ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲੈ ਸਕੇ, ਕਿਉਂਕਿ ਜ਼ਿੰਬਾਬਵੇ ਕ੍ਰਿਕਟ ਨੂੰ ਉਸ ਸਮੇਂ ਆਈਸੀਸੀ ਦੁਆਰਾ ਸਰਕਾਰੀ ਦਖਲਅੰਦਾਜ਼ੀ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। ਜਦਕਿ 2022 ਟੀ-20 'ਚ ਉਹ ਪਹਿਲੇ ਦੌਰ 'ਚੋਂ ਹੀ ਬਾਹਰ ਹੋ ਗਿਆ ਸੀ। 2023 ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹਿਣ ਨਾਲ, ਜ਼ਿੰਬਾਬਵੇ ਨੇ 2025 ਦੀ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨ ਦਾ ਮੌਕਾ ਵੀ ਗੁਆ ਦਿੱਤਾ।