ਨਵੀਂ ਦਿੱਲੀ: ਟੀਮ ਇੰਡੀਆ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਲਈ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਅਜਿਹੇ 'ਚ ਚਾਹਲ ਨੇ ਵੱਡਾ ਕਦਮ ਚੁੱਕਦੇ ਹੋਏ ਵਿਦੇਸ਼ੀ ਲੀਗ 'ਚ ਖੇਡਣ ਦਾ ਫੈਸਲਾ ਕੀਤਾ ਹੈ। ਚਾਹਲ ਮਸ਼ਹੂਰ ਕਲੱਬ ਕੈਂਟ ਕਾਊਂਟੀ ਲਈ ਤਿੰਨ ਫਰਸਟ ਕਲਾਸ ਮੈਚ ਖੇਡਦੇ ਨਜ਼ਰ ਆਉਣਗੇ।
Yuzvendra Chahal In County Championship: ਸਟਾਰ ਲੈੱਗ ਸਪਿਨਰ ਯੁਜਵੇਂਦਰ ਚਾਹਲ ਕਾਊਂਟੀ ਚੈਂਪੀਅਨਸ਼ਿਪ 'ਚ ਖੇਡਦੇ ਆਉਣਗੇ ਨਜ਼ਰ - ਕਾਊਂਟੀ ਚੈਂਪੀਅਨਸ਼ਿਪ
ਆਈਸੀਸੀ ਵਨਡੇ ਵਿਸ਼ਵ ਕੱਪ 2023 ਲਈ ਐਲਾਨੀ ਗਈ 15 ਮੈਂਬਰੀ ਟੀਮ ਵਿੱਚ ਸਟਾਰ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਥਾਂ ਨਹੀਂ ਮਿਲੀ ਹੈ। ਉਹ ਕਾਊਂਟੀ ਚੈਂਪੀਅਨਸ਼ਿਪ ਵਿੱਚ ਖੇਡਦੇ ਨਜ਼ਰ ਆਉਣਗੇ। ਚਾਹਲ ਨੇ ਕੈਂਟ ਕਾਊਂਟੀ ਕਲੱਬ ਨਾਲ ਕਰਾਰ ਕੀਤਾ ਹੈ।
Published : Sep 7, 2023, 1:31 PM IST
ਇਸ ਤੋਂ ਪਹਿਲਾਂ ਵਿੱਚ ਕਾਊਂਟੀ ਚੈਂਪੀਅਨਸ਼ਿਪ ਮੁਕਾਬਲੇ 'ਚ ਪਾਰੀ:ਚਾਹਲ ਮੌਜੂਦਾ ਸੀਜ਼ਨ ਵਿੱਚ ਕੈਂਟ ਲਈ ਖੇਡਣ ਵਾਲਾ ਦੂਜਾ ਭਾਰਤੀ ਅੰਤਰਰਾਸ਼ਟਰੀ ਖਿਡਾਰੀ ਹੈ। ਇਸ ਤੋਂ ਪਹਿਲਾਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਕਲੱਬ ਲਈ ਜੂਨ ਅਤੇ ਜੁਲਾਈ ਵਿੱਚ ਕਾਊਂਟੀ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਖੇਡਦਿਆਂ ਅੱਠ ਪਾਰੀਆਂ ਵਿੱਚ 13 ਵਿਕਟਾਂ ਲਈਆਂ ਸਨ। ਡਿਵੀਜ਼ਨ ਵਨ ਟੇਬਲ 'ਚ ਨੌਵੇਂ ਸਥਾਨ 'ਤੇ ਰਹੇ ਚਾਹਲ ਨੇ ਕਲੱਬ ਵੱਲੋਂ ਜਾਰੀ ਬਿਆਨ 'ਚ ਕਿਹਾ, ''ਇੰਗਲੈਂਡ ਦੀ ਕਾਊਂਟੀ ਕ੍ਰਿਕਟ 'ਚ ਖੇਡਣਾ ਮੇਰੇ ਲਈ ਰੋਮਾਂਚਕ ਚੁਣੌਤੀ ਹੈ ਅਤੇ ਮੈਂ ਇਸ ਦੀ ਬਹੁਤ ਉਡੀਕ ਕਰ ਰਿਹਾ ਹਾਂ।"
ਇਸ ਤੋਂ ਪਹਿਲਾਂ ਚਾਹਲ ਦਾ ਪ੍ਰਦਰਸ਼ਨ: ਚਾਹਲ ਨੇ 33 ਫਰਸਟ ਕਲਾਸ ਮੈਚਾਂ 'ਚ 87 ਵਿਕਟਾਂ ਲਈਆਂ ਹਨ। ਪਰ, ਉਨ੍ਹਾਂ ਨੇ ਭਾਰਤ ਲਈ ਕਦੇ ਟੈਸਟ ਕ੍ਰਿਕਟ ਨਹੀਂ ਖੇਡਿਆ ਹੈ। ਉਸਨੇ 72 ਵਨਡੇ ਮੈਚਾਂ ਵਿੱਚ 27.13 ਦੀ ਔਸਤ ਨਾਲ 121 ਵਿਕਟਾਂ ਲਈਆਂ, ਜਦਕਿ 80 ਟੀ-20 ਮੈਚਾਂ 'ਚ 8.19 ਦੀ ਇਕਾਨਮੀ ਰੇਟ ਨਾਲ 96 ਵਿਕਟਾਂ ਵੀ ਲਈਆਂ ਹਨ। ਚਹਿਲ ਨੇ ਰਣਜੀ ਟਰਾਫੀ ਦੇ ਪਿਛਲੇ ਸੀਜ਼ਨ ਵਿੱਚ ਹਰਿਆਣਾ ਲਈ ਦੋ ਮੈਚ ਖੇਡੇ, ਜਿਸ ਵਿੱਚ 92.33 ਦੀ ਔਸਤ ਨਾਲ ਤਿੰਨ ਵਿਕਟਾਂ ਲਈਆਂ। (ਆਈਏਐਨਐਸ)