ਸਾਊਥਪਟਨਮ :ਵਰਡ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ਮੁਕਾਬਲੇ 'ਤੇ ਇੱਕ ਵਾਰ ਮੀਂਹ ਦੇ ਬੱਦਲ ਛਾ ਗਏ ਹਨ। ਸਾਊਥਪਟਨਮ 'ਚ ਭਾਰਤੀ ਸਮੇਂ ਅਨੁਸਾਰ ਅੱਜ ਸਵੇਰ 5 :00 ਵਜੇ ਤੋਂ ਹੀ ਬਾਰਿਸ਼ ਹੋ ਰਹੀ ਹੈ। ਪਰ ਪਾਣੀ ਨੂੰ ਤੇਜ਼ੀ ਨਾਲ ਕੱਢਿਆ ਜਾ ਰਿਹਾ ਹੈ। ਖਿਡਾਰੀ ਲੰਚ ਕਰ ਚੁੱਕੇ ਹਨ। ਬਾਰਿਸ਼ ਹਲੇ ਤੱਕ ਪੂਰੀ ਤਰ੍ਹਾਂ ਨਹੀਂ ਰੁੱਕ ਸਕੀ।
ਦੱਸ ਦੇਈਏ ਕਿ ਚੌਥੇ ਦਿਨ ਦਾ ਖੇਡ ਨਹੀਂ ਹੋ ਸਕੇਗਾ ਬੀ.ਸੀ.ਸੀ.ਆਈ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ।
ਭਾਰਤ ਦੀ ਪਹਿਲੀ ਪਾਰੀ ਖੇਡਣ ਤੋਂ ਬਾਅਦ ਨਿਊਜ਼ੀਲੈਂਡ ਨੇ ਆਪਣੀ ਓਪਨਰ ਜੌੜੀ ਲੈਂਥਮ ਅਤੇ ਕੋਨਵੇ ਨੂੰ ਮੈਦਾਨ ਉਤਾਰਿਆ। ਲੈਂਥਮ ਅਤੇ ਕੋਨਵੇ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਬਿਨਾਂ ਕਿਸੇ ਵਿਕਟ ਗਵਾਏ 35 ਰਨ ਬਣਾਏ। ਲੈਂਥਮ 17 ਅਤੇ ਕੋਨਵੇ 18 ਰਨ ਬਣਾ ਕੇ ਕਰੀਜ਼ 'ਤੇ ਸਨ। ਲੈਂਥਮ ਨੇ ਆਉਟ ਹੋਣ ਤੋਂ ਪਹਿਲਾਂ ਕੋਨਵੇ ਨਾਲ 70 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹ ਵੀ ਪੜ੍ਹੋ:WTC Final : ਭਾਰਤ 217 ਦੌੜਾਂ 'ਤੇ ਆੱਲ ਆਊਟ
ਤੀਜੇ ਦਿਨ ਦੇ ਖੇਡ 'ਚ ਨਿਊਜ਼ੀਲੈਂਡ ਨੇ 2 ਵਿਕਟਾਂ ਦੇ ਨੁਕਸਾਨ ਤੇ 101 ਦੌੜਾਂ ਬਣਾਈਆਂ ਹਨ। ਵਿਲਿਅਮਸਨ 12 ਅਤੇ ਰਾੱਸ ਟੇਲਰ ਬਿਨਾਂ ਖਾਤਾ ਖੋਲੇ ਕਰੀਜ਼ 'ਤੇ ਮੌਜੂਦ ਹੈ। ਪਰ ਨਿਊਜ਼ੀਲੈਂਡ ਦੀ ਟੀਮ ਭਾਰਤੀ ਟੀਮ 116 ਦੌੜਾਂ ਪਿਛੇ। ਭਾਰਤੀ ਟੀਮ ਨੇ ਪਹਿਲੀ ਪਾਰੀ 'ਚ 217 ਦੌੜਾਂ ਬਣਾਈਆਂ।