ਨਵੀਂ ਦਿੱਲੀ:ਭਾਰਤ ਵਿਚ ਅੱਜ ਰੰਗਾਂ ਦਾ ਤਿਉਹਾਰ ਪੂਰੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੂਰਾ ਦੇਸ਼ ਰੰਗਾਂ ਦੇ ਤਿਉਹਾਰ ਵਿਚ ਭਿੱਜਿਆ ਹੋਇਆ ਹੈ। ਅੱਜ ਦਾ ਦਿਨ 8 ਮਾਰਚ ਇਸ ਲਈ ਵੀ ਖਾਸ ਹੈ ਕਿਉਂਕਿ ਅੱਜ ਵਿਸ਼ਵ ਮਹਿਲਾ ਦਿਵਸ ਵੀ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਐਡੀਸ਼ਨ ਮੁੰਬਈ 'ਚ ਚੱਲ ਰਿਹਾ ਹੈ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਮਹਿਲਾ ਖਿਡਾਰਨਾਂ ਡਬਲਯੂ.ਪੀ.ਐੱਲ. 'ਚ ਇਕ ਟੀਮ ਦੇ ਰੂਪ 'ਚ ਇਕੱਠੇ ਖੇਡ ਰਹੀਆਂ ਹਨ। WPL ਦੀਆਂ ਸਾਰੀਆਂ ਪੰਜ ਟੀਮਾਂ ਦੀਆਂ ਖਿਡਾਰਨਾਂ ਨੇ ਬੁੱਧਵਾਰ ਨੂੰ ਵਿਸ਼ਵ ਮਹਿਲਾ ਦਿਵਸ ਨੂੰ ਵੱਖਰੇ ਤਰੀਕੇ ਨਾਲ ਮਨਾਇਆ ਅਤੇ ਦੁਨੀਆ ਦੀਆਂ ਸਾਰੀਆਂ ਮਹਿਲਾਵਾਂ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ।
ਵੀਡੀਓ ਸੁਨੇਹੇ:WPL ਦੇ ਪਹਿਲੇ ਐਡੀਸ਼ਨ ਵਿੱਚ ਪੰਜ ਟੀਮਾਂ ਹਿੱਸਾ ਲੈ ਰਹੀਆਂ ਹਨ। ਪੰਜ ਟੀਮਾਂ ਦੇ ਕਪਤਾਨਾਂ ਅਤੇ ਖਿਡਾਰੀਆਂ ਨੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਵੀਡੀਓ ਰਾਹੀਂ ਵਧਾਈ ਦਿੱਤੀ ਹੈ। WPL ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਵੱਖ-ਵੱਖ ਟੀਮਾਂ ਦੇ ਖਿਡਾਰੀ ਆਪਣੇ-ਆਪਣੇ ਅੰਦਾਜ਼ ਵਿੱਚ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਮੁੰਬਈ ਇੰਡੀਅਨਜ਼ ਦੀ ਕਪਤਾਨ ਹਰਮਨਪ੍ਰੀਤ ਵਧਾਈ ਦੇ ਰਹੀ ਹੈ, 'ਜੇਕਰ ਔਰਤਾਂ ਨੂੰ ਕੋਈ ਮੌਕਾ ਮਿਲੇ ਤਾਂ ਉਹ ਇਸ ਨੂੰ ਨਾ ਛੱਡਣ, ਇਸ ਦੁਨੀਆ 'ਚ ਕੁਝ ਵੀ ਸੰਭਵ ਹੈ'। ਵੀਡੀਓ 'ਚ ਅੱਗੇ ਉਹ ਕਹਿੰਦੀ ਹੈ, 'ਮੈਂ ਇਕ ਛੋਟੇ ਜਿਹੇ ਸ਼ਹਿਰ ਤੋਂ ਇੱਥੇ ਪਹੁੰਚੀ ਹਾਂ। ਬਚਪਨ 'ਚ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਦੇ ਵੀ ਮਹਿਲਾ ਕ੍ਰਿਕਟ ਨੂੰ ਇੰਨੀ ਦੂਰ ਲੈ ਜਾਵਾਂਗੀ, ਅਸਲ 'ਚ ਕੁਝ ਵੀ ਸੰਭਵ ਹੈ'।