ਨਵੀਂ ਦਿੱਲੀ:ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਐਡੀਸ਼ਨ ਦੀ ਨਿਲਾਮੀ ਇਸ ਮਹੀਨੇ ਦੇ ਦੂਜੇ ਹਫਤੇ 'ਚ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਲਾਮੀ 11 ਜਾਂ 13 ਫਰਵਰੀ ਨੂੰ ਹੋਣ ਦੀ ਸੰਭਾਵਨਾ ਹੈ। ਨਿਲਾਮੀ ਲਈ ਜਗ੍ਹਾ ਅਜੇ ਤੈਅ ਨਹੀਂ ਹੋਈ ਹੈ ਮੰਨਿਆ ਜਾ ਰਿਹਾ ਹੈ ਕਿ ਨਿਲਾਮੀ ਨਵੀਂ ਦਿੱਲੀ ਜਾਂ ਮੁੰਬਈ 'ਚ ਹੋ ਸਕਦੀ ਹੈ। ਬੀਸੀਸੀਆਈ ਨੇ ਪਹਿਲਾਂ 6 ਫਰਵਰੀ ਨੂੰ ਮੁੰਬਈ ਵਿੱਚ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਕਰਵਾਉਣ ਦੀ ਯੋਜਨਾ ਬਣਾਈ ਸੀ, ਪਰ ਬਾਅਦ ਵਿੱਚ ਫੈਸਲਾ ਬਦਲਣਾ ਪਿਆ।
ਬੀਸੀਸੀਆਈ ਨੇ ਨਿਲਾਮੀ ਲਈ ਆਈਪੀਐਲ ਦੀਆਂ ਪੰਜ ਫਰੈਂਚਾਇਜ਼ੀਜ਼ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ। ਮਹਿਲਾ ਆਈਪੀਐਲ 4 ਮਾਰਚ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਇਹ 24 ਮਾਰਚ ਤੱਕ ਚੱਲ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬੋਰਡ ਨੇ ਦੋ ਕਾਰਨਾਂ ਕਰਕੇ ਨਿਲਾਮੀ ਦੀਆਂ ਤਰੀਕਾਂ ਨੂੰ ਬਦਲਿਆ ਹੈ, ਪਹਿਲਾ ਕਾਰਨ ਇਹ ਹੈ ਕਿ WPL ਫਰੈਂਚਾਇਜ਼ੀ ਮਾਲਕਾਂ ਕੋਲ UAE ਵਿੱਚ ਚੱਲ ਰਹੇ ILT 20 ਅਤੇ ਦੱਖਣੀ ਅਫਰੀਕਾ ਵਿੱਚ ਚੱਲ ਰਹੇ SA 20 ਵਿੱਚ ਵੀ ਟੀਮਾਂ ਹਨ।
ILT 20 ਦਾ ਫਾਈਨਲ ਮੈਚ 11 ਫਰਵਰੀ ਨੂੰ ਅਤੇ SA20 ਦਾ ਫਾਈਨਲ ਮੈਚ 12 ਫਰਵਰੀ ਨੂੰ ਹੋਣਾ ਹੈ। ਮਹਿਲਾ ਆਈਪੀਐਲ ਵਿੱਚ ਪੰਜ ਟੀਮਾਂ ਵਿੱਚੋਂ ਤਿੰਨ ਪੁਰਸ਼ਾਂ ਦੇ ਆਈਪੀਐਲ ਵਿੱਚ ਟੀਮਾਂ ਹਨ। ਇਨ੍ਹਾਂ ਵਿੱਚ ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਸ਼ਾਮਲ ਹਨ। ਫ੍ਰੈਂਚਾਈਜ਼ੀਜ਼ ਨੇ ਮਹਿਲਾ ਟੀਮਾਂ ਨੂੰ ਖਰੀਦਣ 'ਤੇ ਕੁੱਲ 4669.99 ਕਰੋੜ ਰੁਪਏ ਖਰਚ ਕੀਤੇ ਹਨ।