ਨਵੀਂ ਦਿੱਲੀ: WPL ਦਾ ਪਹਿਲਾ ਸੀਜ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੀਜ਼ਨ ਵਿੱਚ 22 ਮੈਚ ਖੇਡੇ ਜਾਣਗੇ, ਜਿਸ ਵਿੱਚ 20 ਲੀਗ ਮੈਚ ਹੋਣਗੇ। ਪਹਿਲਾ ਮੈਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਸ਼ਾਮ 7:30 ਵਜੇ ਡੀਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ। ਹਰਮਨਪ੍ਰੀਤ ਕੌਰ ਮੁੰਬਈ ਇੰਡੀਅਨਜ਼ ਦੀ ਕਪਤਾਨ ਹੈ, ਜਦਕਿ ਗੁਜਰਾਤ ਜਾਇੰਟਸ ਦੀ ਅਗਵਾਈ ਆਸਟ੍ਰੇਲੀਆਈ ਖਿਡਾਰੀ ਬੇਥ ਮੂਨੀ ਕਰਨਗੇ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਰੰਗਾਰੰਗ ਉਦਘਾਟਨੀ ਸਮਾਰੋਹ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਅੱਜ WPL ਦਾ ਗੀਤ ਵੀ ਲਾਂਚ ਕੀਤਾ ਜਾਵੇਗਾ।
WPL ਦਾ ਗੀਤ ਸੰਗੀਤਕਾਰ ਸ਼ੰਕਰ ਮਹਾਦੇਵਨ ਦੁਆਰਾ ਤਿਆਰ ਕੀਤਾ ਗਿਆ ਹੈ। ਉਦਘਾਟਨੀ ਸਮਾਰੋਹ ਵਿੱਚ ਗਾਇਕਾ ਹਰਸ਼ਦੀਪ ਕੌਰ ਅਤੇ ਨੀਤੀ ਮੋਹਨ ਸਮੇਤ 6 ਗਾਇਕ ਗੀਤ ਰਿਲੀਜ਼ ਕਰਨਗੇ। 'ਕਿਉੰਕੀ ਯੇ ਤੋ ਬਸ ਸ਼ੁਰੋਤੀ ਹੈ' WPL ਦਾ ਗੀਤ ਹੋਵੇਗਾ। ਕਿਆਰਾ ਅਡਵਾਨੀ, ਕ੍ਰਿਤੀ ਸੈਨਨ ਅਤੇ ਗਾਇਕ ਏਪੀ ਢਿੱਲੋਂ ਉਦਘਾਟਨੀ ਸਮਾਰੋਹ ਵਿੱਚ ਪਰਫਾਰਮ ਕਰਨਗੇ। ਉਦਘਾਟਨੀ ਸਮਾਰੋਹ ਖਤਮ ਹੋਣ ਤੋਂ ਬਾਅਦ ਟਾਸ ਸ਼ਾਮ 7 ਵਜੇ ਹੋਵੇਗਾ।
ਇਹ ਵੀ ਪੜ੍ਹੋ-Steve Smith On IND vs AUS: ਸਟੀਵ ਸਮਿਥ ਨੇ ਕਪਤਾਨੀ ਨੂੰ ਲੈ ਕੇ ਕਹੀ ਇਹ ਵੱਡੀ ਗੱਲ
ਪੰਜ ਟੀਮਾਂ ਲੈ ਰਹੀਆਂ ਹਨ ਹਿੱਸਾ:WPl ਵਿੱਚ ਪੰਜ ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚ ਮੁੰਬਈ ਇੰਡੀਅਨਜ਼, ਗੁਜਰਾਤ ਜਾਇੰਟਸ, ਯੂਪੀ ਵਾਰੀਅਰਜ਼, ਦਿੱਲੀ ਕੈਪੀਟਲਜ਼ ਅਤੇ ਰਾਇਲ ਚੈਲੇਂਜ ਬੈਂਗਲੁਰੂ ਸ਼ਾਮਲ ਹਨ। ਹਰਮਨਪ੍ਰੀਤ ਕੌਰ ਮੁੰਬਈ ਇੰਡੀਅਨਜ਼, ਸਮ੍ਰਿਤੀ ਮੰਧਾਨਾ ਰਾਇਲ ਚੈਲੰਜਰਜ਼ ਬੰਗਲੌਰ, ਆਸਟ੍ਰੇਲੀਆ ਦੀ ਐਲੀਸਾ ਹੀਲੀ ਯੂਪੀ ਵਾਰੀਅਰਜ਼, ਆਸਟ੍ਰੇਲੀਆ ਦੀ ਵਿਕਟਕੀਪਰ ਬੱਲੇਬਾਜ਼ ਬੇਥ ਮੂਨੀ ਗੁਜਰਾਤ ਜਾਇੰਟਸ ਅਤੇ ਆਸਟ੍ਰੇਲੀਆ ਦੀ ਕਪਤਾਨ ਮੇਗ ਲੈਨਿੰਗ ਦਿੱਲੀ ਕੈਪੀਟਲਸ ਦੀ ਕਪਤਾਨ ਹੈ।
ਮੁੰਬਈ ਇੰਡੀਅਨਜ਼ ਦੀ ਸੰਭਾਵਿਤ ਪਲੇਇੰਗ ਇਲੈਵਨ:ਯਸਤਿਕਾ ਭਾਟੀਆ (ਡਬਲਯੂ.ਕੇ.), ਹੇਲੀ ਮੈਥਿਊਜ਼, ਧਾਰਾ ਗੁੱਜਰ, ਨੈਟ ਸਾਈਵਰ-ਬਰੰਟ, ਹਰਮਨਪ੍ਰੀਤ ਕੌਰ (ਸੀ), ਅਮੇਲੀਆ ਕੇਰ, ਅਮਨਜੋਤ ਕੌਰ, ਪੂਜਾ ਵਸਤਰਕਾਰ, ਜਿੰਦੀਮਨੀ ਕਲੀਤਾ, ਇਸੀ ਵੋਂਗ, ਸੋਨਮ ਯਾਦਵ।
ਗੁਜਰਾਤ ਜਾਇੰਟਸ ਦੀ ਸੰਭਾਵਿਤ ਪਲੇਇੰਗ ਇਲੈਵਨ:ਬੈਥ ਮੂਨੀ (ਕਪਤਾਨ), ਸਬਿਨੇਨੀ ਮੇਘਨਾ, ਸੋਫੀਆ ਡੰਕਲੇ, ਹਰਲੀਨ ਦਿਓਲ, ਐਸ਼ਲੇ ਗਾਰਡਨਰ, ਦਯਾਲਮ ਹੇਮਲਤਾ, ਸੁਸ਼ਮਾ ਵਰਮਾ, ਸਨੇਹ ਰਾਣਾ, ਐਨਾਬੈਲ ਸਦਰਲੈਂਡ, ਮਾਨਸੀ ਜੋਸ਼ੀ, ਅਸ਼ਵਨੀ ਕੁਮਾਰੀ।
ਇਹ ਵੀ ਪੜ੍ਹੋ-MS Dhoni In Chennai : IPL ਦਾ ਇਹ ਸੀਜ਼ਨ ਧੋਨੀ ਦੇ ਕਰੀਅਰ ਦਾ ਹੋਵੇਗਾ ਆਖਰੀ ਮੈਚ, ਤਾਂ ਕੌਣ ਬਣੇਗਾ CSK ਦਾ ਅਗਲਾ ਕਪਤਾਨ?
ਦੱਸ ਦਈਏ ਕਿ ਵੂਮੈਨ ਪ੍ਰੀਮੀਅਰ ਲੀਗ ਦਾ ਪ੍ਰਸਾਰਣ Viacom18 'ਤੇ ਕੀਤਾ ਜਾਣਾ ਹੈ। ਇਸਦੇ ਲਈ Viacom18 ਨੇ ਇਹਨਾਂ ਮੈਚਾਂ ਨੂੰ ਕਵਰ ਕਰਨ ਲਈ ਇੱਕ ਕਮੈਂਟਰੀ ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ ਵਿੱਚ ਸਾਬਕਾ ਕ੍ਰਿਕਟਰ ਅਤੇ ਅਨੁਭਵੀ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟੂਰਨਾਮੈਂਟ 4 ਮਾਰਚ ਸ਼ਨੀਵਾਰ ਤੋਂ ਸ਼ੁਰੂ ਹੋ ਕੇ 26 ਮਾਰਚ ਤੱਕ ਚੱਲੇਗਾ। ਇਸ ਮਹਿਲਾ ਪ੍ਰੀਮੀਅਰ ਲੀਗ ਨੂੰ ਕਵਰ ਕਰਨ ਲਈ ਟੀਮ ਬਣਾਈ ਗਈ ਹੈ। ਇਸ 'ਚ ਦਿੱਗਜ ਅਤੇ ਸਾਬਕਾ ਕ੍ਰਿਕਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਪੈਨਲ ਵਿੱਚ ਰੀਮਾ ਮਲਹੋਤਰਾ, ਪੂਨਮ ਰਾਉਤ, ਨਟਾਲੀ ਜਰਮਨੋਸ, ਮੇਲ ਜੋਨਸ, ਕੇਟ ਕਰਾਸ, ਸਬਾ ਕਰੀਮ, ਪਾਰਥਵ ਪਟੇਲ, ਅਭਿਨਵ ਮੁਕੁੰਦ ਅਤੇ ਪ੍ਰਗਿਆਨ ਓਝਾ ਵੀ ਸ਼ਾਮਲ ਹਨ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਸ਼ਨੀਵਾਰ ਸ਼ਾਮ 7.30 ਵਜੇ ਡੀਵਾਈ ਪਾਟਿਲ ਸਟੇਡੀਅਮ 'ਚ ਮੁੰਬਈ ਅਤੇ ਗੁਜਰਾਤ ਵਿਚਾਲੇ ਖੇਡਿਆ ਜਾਣਾ ਹੈ। ਇਸ ਦੇ ਨਾਲ ਹੀ ਇਸ ਲੀਗ ਦੇ ਮੈਚ JioCinema 'ਤੇ ਮੁਫਤ ਪ੍ਰਸਾਰਿਤ ਕੀਤੇ ਜਾਣਗੇ, ਜੋ ਕਿ ਵੱਖ-ਵੱਖ ਭਾਸ਼ਾਵਾਂ ਵਿੱਚ ਹੋਣਗੇ। ਇਨ੍ਹਾਂ ਭਾਸ਼ਾਵਾਂ ਵਿੱਚ ਹਿੰਦੀ, ਕੰਨੜ, ਤਾਮਿਲ ਅਤੇ ਤੇਲਗੂ ਸ਼ਾਮਲ ਹਨ।